Connect with us

ਪੰਜਾਬੀ

GGSP ਸਕੂਲ ‘ਚ ਲਗਾਇਆ ਟਰੈਫਿਕ ਨਿਯਮ ਪਾਲਣਾ ਦਾ ਟ੍ਰੇਨਿੰਗ ਪ੍ਰੋਗਰਾਮ

Published

on

Traffic rule compliance training program organized in GGSP school

ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ‘ਚ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਸੈਮੀਨਾਰ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਲੈਕੇ ਬਾਰਵੀ ਜਮਾਤ ਦੇ ਵਿਦਿਆਰਥੀਆਂ ਨੇ ਟਰੈਫ਼ਿਕ ਨਿਯਮ ਬਾਰੇ ਜਾਣਕਾਰੀ ਹਾਸਲ ਕੀਤੀ। ਸਾਈਬਰ ਸੈੱਲ ਦੇ ਮੈਂਬਰ ਜਸਵੀਰ ਸਿੰਘ ਨੇ ਕਿਹਾ ਨੇ ਕਿ ਆਏ ਦਿਨ ਬਹੁਤ ਸਾਰੇ ਰੋਡ ਐਕਸੀਡੈਂਟ ਹੋ ਰਹੇ ਹਨ । ਜਿਸ ਕਰਕੇ ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਹਨ। ਇਸ ਕਰਕੇ ਸਾਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨੀ ਬਹੁਤ ਜਰੂਰੀ ਹੈ।

ਪ੍ਰੈਕਟੀਕਲ ਟ੍ਰੇਨਿੰਗ ਦੌਰਾਨ ਇਹ ਦਰਸਾਇਆ ਕੇ ਸੜਕ ਉਤੇ ਕਿਵੇਂ ਤੁਰਨਾ ਚਾਹੀਦਾ ਹੈ? ਕਿਹੜੇ ਇਹੋ ਜਿਹੇ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਜਿਵੇਂ ਕਿ ਟ੍ਰੈਫਿਕ ਲਾਈਟਾਂ, ਟਰੈਫਿਕ ਸਿਗਨਲ ,ਜੈਬਰਾ ਕਰਾਸਿੰਗ ,ਫੁੱਟਪਾਥ ਤੇ ਕਿਵੇਂ ਚੱਲਣਾ ਆਦਿ ਬਾਰੇ ਡੂੰਘੀ ਜਾਣਕਾਰੀ ਦਿਤੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ 18 ਸਾਲ ਤੋ ਘੱਟ ਉਮਰ ਵਾਲੇ ਬੱਚਿਆਂ ਨੂੰ ਡਰਾਈਵਿੰਗ ਨਹੀਂ ਕਰਨੀ ਚਾਹੀਦੀ ।ਇਹ ਕਾਨੂੰਨੀ ਅਪਰਾਧ ਹੈ। ਇਸ ਦੀ ਉਲੰਘਣਾ ਕਰਨ ਵਾਲੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਜ਼ਾ ਅਤੇ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ।

Facebook Comments

Trending