Connect with us

ਪੰਜਾਬ ਨਿਊਜ਼

ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਨਿਰਦੇਸ਼ਕ ਦੀ ਜ਼ਿੰਮੇਵਾਰੀ ਸੰਭਾਲੀ

Published

on

Took charge of Director of Regional Research Center Bathinda of PAU
ਲੁਧਿਆਣਾ : ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਨਿਰਦੇਸ਼ਕ ਦਾ ਅਹੁਦਾ ਡਾ: ਕੇ.ਐਸ. ਸੇਖੋਂ ਨੇ ਸੰਭਾਲ ਲਿਆ। ਡਾ ਸੇਖੋਂ ਮੌਜੂਦਾ ਸਮੇਂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ (ਸਿੰਚਾਈ ਪਾਣੀ ਪ੍ਰਬੰਧਨ) ਵਿੱਚ ਮੁੱਖ ਭੂਮੀ ਭੌਤਿਕ ਵਿਗਿਆਨੀ ਵਜੋਂ ਕੰਮ ਕਰ ਰਹੇ ਹਨ।  ਉਨ੍ਹਾਂ ਕੋਲ ਭੂਮੀ ਵਿਗਿਆਨ ਅਤੇ ਜਲ ਪ੍ਰਬੰਧਨ ਦੇ ਖੇਤਰ ਵਿੱਚ 17 ਸਾਲਾਂ ਦਾ ਖੋਜ ਅਤੇ 10 ਸਾਲਾਂ ਦਾ ਪਸਾਰ ਤਜਰਬਾ ਹੈ।
ਉਨ੍ਹਾਂ ਸਿੰਚਾਈ ਸੰਬੰਧੀ ਕਈ ਸਿਫ਼ਾਰਸ਼ਾਂ ਨੂੰ ਕਿਸਾਨਾਂ ਤਕ ਪਹੁੰਚਾਉਣ ਲਈ ਟੀਵੀ ਵਾਰਤਾਵਾਂ, ਰੇਡੀਓ ਵਾਰਤਵਾਂ, ਖੇਤ ਦਿਵਸ/ਸਿਖਲਾਈਆਂ ਆਯੋਜਿਤ ਕੀਤੀਆਂ। ਉਨ੍ਹਾਂ ਨੇ ਬਠਿੰਡਾ ਵਿਖੇ ਮਿੱਟੀ-ਪਾਣੀ ਪਰਖ ਪ੍ਰਯੋਗਸ਼ਾਲਾ ਦੇ ਇੰਚਾਰਜ ਵਜੋਂ ਸੇਵਾ ਨਿਭਾਈ ਹੈ।  ਡਾ ਸੇਖੋਂ ਨੇ ਅਧਿਆਪਨ ਅਤੇ ਅਕਾਦਮਿਕ ਸੇਵਾਵਾਂ ਦੇ ਨਾਲ ਨਾਲ ਹੋਰ ਕਮੇਟੀਆਂ ਦੇ ਕਨਵੀਨਰ ਆਦਿ ਦੀ ਹੈਸੀਅਤ ਵਿੱਚ ਖੇਤੀਬਾੜੀ ਸੰਸਥਾ ਬਠਿੰਡਾ ਦੀ ਸਥਾਪਨਾ ਵਿੱਚ ਵੀ ਸਰਗਰਮੀ ਨਾਲ ਹਿੱਸਾ ਲਿਆ ।

Facebook Comments

Trending