Connect with us

ਪੰਜਾਬੀ

ਟਮਾਟਰ ਨੇ ਮੁਰਗੇ ਦੇ ਮੁੱਲ ਪਛਾੜੇ ਤੇ ਅਦਰਕ ਦੀਆਂ ਕੀਮਤਾਂ ਨੇ ਜੜਿਆ ਦੋਹਰਾ ਸੈਂਕੜਾ

Published

on

Tomato overtook the price of chicken and the price of ginger touched a double hundred

ਲੁਧਿਆਣਾ : ਮੌਜੂਦਾ ਸਮੇਂ ਦੌਰਾਨ ਲੋੜ ਤੋਂ ਵੱਧ ਲਾਲ ਹੋਏ ਟਮਾਟਰ ਦੀ ਕੀਮਤ 80 ਤੋਂ 120 ਰੁਪਏ ਕਿਲੋ ਦਾ ਅੰਕੜਾ ਛੂਹਣ ਲੱਗੀ ਹੈ। ਟਮਾਟਰ ਦੀਆਂ ਕੀਮਤਾਂ ’ਚ ਆਏ ਭਾਰੀ ਉਛਾਲ ਕਾਰਨ ਲੋਕਾਂ ’ਚ ਸੋਸ਼ਲ ਮੀਡੀਆ ’ਤੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ, ਜੋ ਇਕ-ਦੂਜੇ ਨੂੰ ਸੁਝਾਅ ਦੇਣ ਲੱਗੇ ਹਨ ਕਿ ਜੇਕਰ ਅਸੀਂ ਸਭ ਲਗਾਤਾਰ 3 ਦਿਨਾਂ ਤੱਕ ਟਮਾਟਰ ਨਹੀਂ ਖਰੀਦਾਂਗੇ ਤਾਂ ਜਮ੍ਹਾਖੋਰਾਂ ਦਾ ਲੱਕ ਟੁੱਟ ਜਾਵੇਗਾ ਅਤੇ ਟਮਾਟਰ ਦੀਆਂ ਕੀਮਤਾਂ ਖੁਦ ਹੀ ਡਿੱਗ ਜਾਣਗੀਆਂ।

ਟਮਾਟਰ ਦੀਆਂ ਕੀਮਤਾਂ ਵਿਚ ਆਏ ਭਾਰੀ ਉਛਾਲ ਕਾਰਨ ਛੋਟੇ ਢਾਬਿਆਂ ਅਤੇ ਰੈਸਟੋਰੈਂਟਾਂ ਦੇ ਸੰਚਾਲਕਾਂ ਵਲੋਂ ਗਾਹਕਾਂ ਨੂੰ ਰੋਟੀ ਦੇ ਨਾਲ ਪਰੋਸੇ ਜਾਣ ਵਾਲੇ ਸਲਾਦ ਦੀ ਥਾਲੀ ’ਚੋਂ ਟਮਾਟਰ ਗਾਇਬ ਹੋਣ ਲੱਗਾ ਹੈ। ਅਜਿਹੇ ’ਚ ਦੇਖਣ ਵਾਲੀ ਅਹਿਮ ਗੱਲ ਇਹ ਵੀ ਹੈ ਕਿ ਗਲੀ-ਮੁਹੱਲਿਆਂ ’ਚ ਸਬਜ਼ੀਆਂ ਦੀਆਂ ਰੇਹੜੀਆਂ ਲੈ ਕੇ ਆਉਣ ਵਾਲੇ ਸਟ੍ਰੀਟ ਵੈਂਡਰ ਵੀ ਹੁਣ ਟਮਾਟਰ ਖਰੀਦਣ ਅਤੇ ਵੇਚਣ ਤੋਂ ਹੱਥ ਪਿੱਛੇ ਖਿੱਚਣ ਲੱਗੇ ਹਨ ਕਿਉਂਕਿ ਹੋਲਸੇਲ ਸਬਜ਼ੀ ਮੰਡੀ ’ਚ ਵੀ ਟਮਾਟਰ ਦੀਆਂ ਕੀਮਤਾਂ ’ਚ ਭਾਰੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਦੂਜੇ ਪਾਸੇ ਹੋਰਨਾਂ ਕਈ ਸਬਜ਼ੀਆਂ ਜਿਨ੍ਹਾਂ ’ਚ ਖਾਸ ਕਰ ਕੇ ਅਦਰਕ, ਸ਼ਿਮਲਾ ਮਿਰਚ, ਫੁੱਲ ਗੋਭੀ, ਭਿੰਡੀ, ਅਰਬੀ ਅਤੇ ਪਿਆਜ਼ ਆਦਿ ਸ਼ਾਮਲ ਹਨ, ਦੇ ਰੇਟ ਵੀ ਅਸਮਾਨ ਛੂਹਣ ਲੱਗੇ ਹਨ। । ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਰਿਟੇਲ ਬਾਜ਼ਾਰ ’ਚ ਅਦਰਕ ਦੀਆਂ ਕੀਮਤਾਂ ਦੋਹਰਾ ਸੈਂਕੜਾ ਜੜ ਚੁੱਕੀਆਂ ਹਨ। ਸਰਕਾਰ ਨੂੰ ਬੇਲਗਾਮ ਮਹਿੰਗਾਈ ’ਤੇ ਲਗਾਮ ਪਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਲੋਕ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਘਰਾਂ ਦਾ ਗੁਜ਼ਾਰਾ ਕਰ ਸਕਣ।

Facebook Comments

Trending