Connect with us

ਪੰਜਾਬੀ

ਲਾਡੋਵਾਲ ਟੋਲ ਪਲਾਜ਼ਾ ’ਤੇ 1 ਅਪ੍ਰੈਲ ਤੋਂ ਨਹੀਂ ਵੱਧ ਰਹੇ ਟੋਲ ਰੇਟ

Published

on

Toll rates are not increasing at Ladoval toll plaza from April 1

ਲੁਧਿਆਣਾ : ਨੈਸ਼ਨਲ ਹਾਈਵੇਅ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ ’ਤੇ 1 ਅਪ੍ਰੈਲ ਤੋਂ ਟੋਲ ਰੇਟ ’ਚ ਵਾਧਾ ਹੋਣ ਦੀਆਂ ਕੁੱਝ ਦਿਨਾਂ ਤੋਂ ਅਫ਼ਵਾਹਾਂ ਚੱਲ ਰਹੀਆਂ ਸਨ ਕਿ ਟੋਲ ਪਲਾਜ਼ਾ ’ਤੇ 31 ਮਾਰਚ ਦੀ ਰਾਤ ਨੂੰ ਰੇਟ ਵੱਧ ਜਾਣਗੇ। ਇਸ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਸਰਫਰਾਜ਼ ਖਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ’ਤੇ 31 ਮਾਰਚ ਦੀ ਰਾਤ ਨੂੰ ਟੋਲ ਰੇਟਾਂ ’ਚ ਕੋਈ ਵਾਧਾ ਨਹੀਂ ਹੋ ਰਿਹਾ।

ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕੁੱਝ ਲੋਕ ਸੋਸ਼ਲ ਮੀਡੀਆ ’ਤੇ ਟੋਲ ਰੇਟ ਵੱਧਣ ਦੀਆਂ ਅਫ਼ਵਾਹਾਂ ਫੈਲਾਅ ਰਹੇ ਸਨ ਪਰ ਇੱਥੇ ਅਜਿਹਾ ਕੋਈ ਨੋਟਿਸ ਅਜੇ ਤੱਕ ਨਹੀਂ ਆਇਆ ਹੈ। ਸਾਡੇ ਟੋਲ ਪਲਾਜ਼ਾ ’ਤੇ 1 ਸਤੰਬਰ ਤੋਂ ਨਵੇਂ ਰੇਟ ਲਾਗੂ ਕੀਤੇ ਜਾਣਗੇ। ਇਸ ਤੋਂ ਪਹਿਲਾਂ ਨੋਟਿਸ ਜਾਰੀ ਹੋਵੇਗਾ ਅਤੇ ਬਾਅਦ ’ਚ ਰੇਟਾਂ ’ਚ ਵਾਧਾ ਕੀਤਾ ਜਾਵੇਗਾ। ਕੰਪਨੀ ਦਾ ਠੇਕਾ ਮਈ ਮਹੀਨੇ ਤੱਕ ਹੈ, ਜਿਸ ਤੋਂ ਬਾਅਦ ਅਗਲਾ ਟੈਂਡਰ ਲੱਗਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Facebook Comments

Trending