Connect with us

ਇੰਡੀਆ ਨਿਊਜ਼

2000 ਦੇ ਨੋਟ ਬਦਲਣ ਦਾ ਅੱਜ ਆਖ਼ਰੀ ਦਿਨ, ਜਾਣੋ RBI ਦੀ ਨਵੀਂ ਅਪਡੇਟ

Published

on

Today is the last day to exchange 2000 notes, know RBI's new update

ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਚਲਨ ਤੋਂ ਵਾਪਸ ਲਏ ਗਏ 2,000 ਰੁਪਏ ਦੇ 3.43 ਲੱਖ ਕਰੋੜ ਰੁਪਏ ਮੁੱਲ ਨੋਟ ਵਾਪਸ ਆ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ 8 ਅਕਤੂਬਰ ਤੋਂ ਬਾਅਦ ਵੀ ਆਰ.ਬੀ.ਆਈ. ਦੇ 19 ਦਫ਼ਤਰਾਂ ਵਿੱਚ 2000 ਰੁਪਏ ਦੇ ਨੋਟ ਜਮ੍ਹਾਂ ਕਰਵਾ ਸਕਣਗੇ। ਦਾਸ ਨੇ ਕਿਹਾ ਕਿ ਪ੍ਰਚਲਨ ਤੋਂ ਵਾਪਸ ਲਏ ਗਏ 2,000 ਰੁਪਏ ਦੇ 87 ਫ਼ੀਸਦੀ ਨੋਟ ਬੈਂਕਾਂ ਵਿੱਚ ਜਮ੍ਹਾਂ ਵਜੋਂ ਵਾਪਸ ਆ ਗਏ ਹਨ।

ਇਸ ਮੌਕੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਧੀ ਹੋਈ ਸਮਾਂ ਸੀਮਾ ਤੋਂ ਬਾਅਦ ਵੀ ਇਹ ਨੋਟ ਆਰ.ਬੀ.ਆਈ. ਦੇ 19 ਦਫ਼ਤਰਾਂ ਵਿੱਚ ਬਦਲੇ ਜਾ ਸਕਦੇ ਹਨ। ਇਹ ਦਫ਼ਤਰ ਲਗਭਗ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਸਥਿਤ ਹਨ।’ ਦਾਸ ਨੇ ਕਿਹਾ ਕਿ ਜੇਕਰ ਕੋਈ ਆਰ.ਬੀ.ਆਈ. ਦਫ਼ਤਰ ਨਹੀਂ ਜਾ ਸਕਦਾ ਹੈ ਤਾਂ ਡਾਕ ਵਿਭਾਗ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਮੂਲ ਉਦੇਸ਼ ਕਾਫੀ ਹੱਦ ਤੱਕ ਪੂਰਾ ਹੋ ਗਿਆ ਹੈ।

Facebook Comments

Trending