ਪੰਜਾਬੀ
ਅੱਜ ਜ਼ਿਲ੍ਹੇ ਦੇ ਵੱਖ-ਵੱਖ 9 ਵਿਧਾਨ ਸਭਾ ਹਲਕਿਆਂ ‘ਚ 13 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
Published
3 years agoon
ਲੁਧਿਆਣਾ : 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜਾਰੀ ਹੈ। ਅੱਜ ਹਲਕਾ 58-ਸਮਰਾਲਾ, 59-ਸਾਹਨੇਵਾਲ, 62-ਆਤਮ ਨਗਰ, 66-ਗਿੱਲ, 67-ਪਾਇਲ ਤੋਂ 1-1 ਉਮੀਦਵਾਰ ਨੇ ਭਰੀਆਂ ਨਾਮਜ਼ਦਗੀਆਂ ਜਦਕਿ ਲੁਧਿਆਣਾ (ਕੇਂਦਰੀ) ਤੋਂ 3, ਲੁਧਿਆਣਾ (ਦੱਖਣੀ) ਤੇ ਹਲਕਾ 68-ਦਾਖ਼ਾ ਤੋਂ 2-2 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ.
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹਲਕਾ 58-ਸਮਰਾਲਾ ਤੋਂ ਸ. ਅਮਰੀਕ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, 59-ਸਾਹਨੇਵਾਲ ਤੋਂ ਸ. ਮੇਜਰ ਸਿੰਘ ਨੇ ਆਜਾਦ ਉਮੀਦਵਾਰ ਵਜੋਂ, 62-ਆਤਮ ਨਗਰ ਤੋਂ ਸ੍ਰੀ ਅਨਿਲ ਕੁਮਾਰ ਨੇ ‘ਇਨਸਾਨੀਅਤ ਲੋਕ ਵਿਕਾਸ ਪਾਰਟੀ’ ਵੱਲੋਂ, 63-ਲੁਧਿਆਣਾ(ਕੇਂਦਰੀ) ਤੋਂ ਸ੍ਰੀ ਸੁਰਿੰਦਰ ਡਾਵਰ ਤੇ ਸ੍ਰੀ ਮਾਨਿਕ ਡਾਵਰ ਨੇ ‘ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਅਤੇ ਸ. ਰਮਿੰਦਰ ਪਾਲ ਸਿੰਘ ਨੇ ‘ਪੀਪਲ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਵੱਲੋਂ ਆਪਣੇ ਨਾਮਜ਼ਦਗੀ ਦਾਖ਼ਲ ਕੀਤੀ।
64-ਲੁਧਿਆਣਾ (ਦੱਖਣੀ) ਤੋਂ ਸ੍ਰੀ ਭਾਰਤ ਭੂਸ਼ਣ ਤੇ ਸ੍ਰੀਮਤੀ ਮਮਤਾ ਨੇ ਇੰਡੀਅਨ ਨੈਸ਼ਨਲ ਕਾਂਗਰਸ (ਆਈ.ਐਨ.ਸੀ.) ਵੱਲੋਂ, 66-ਗਿੱਲ (ਐਸ.ਸੀ.) ਤੋਂ ਸ੍ਰੀ ਬ੍ਰਿਜੇਸ਼ ਕੁਮਾਰ ਨੇ ‘ਪੀਪਲ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਵੱਲੋਂ, 67-ਪਾਇਲ ਤੋਂ ਸ. ਜਗਦੀਪ ਸਿੰਘ ਨੇ ‘(ਰਾਸ਼ਟਰੀਆ ਜਨਹਿਤ ਸੰੰਘਰਸ਼ ਪਾਰਟੀ’ ਵੱਲੋਂ, 68-ਦਾਖ਼ਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਤੇ ਸ੍ਰੀਮਤੀ ਪੁਨੀਤਾ ਸੰਧੂ ਨੇ ‘ਇੰਡੀਅਨ ਨੈਸ਼ਨਲ ਕਾਂਗਰਸ’ ਵੱਲੋਂ ਅਤੇ ਵਿਧਾਨ ਸਭਾ ਹਲਕਾ 69-ਰਾਏਕੋਟ ਤੋਂ ਸ. ਬਲਦੇਵ ਸਿੰਘ ਨੇ ‘ਆਮ ਲੋਕ ਪਾਰਟੀ ਯੁਨਾਇਟਡ’ ਵੱਲੋਂ ਆਪਣੀ ਨਾਮਜ਼ਦਗੀ ਭਰੀ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ, 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ। ਹੁਣ ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।
You may like
-
ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਨੌਜਵਾਨਾਂ ਨੇ ਕੀਤੀ ਅਜੇਹੀ ਹਰਕਤ, ਪੁਲਿਸ ਨੇ ਕੀਤਾ ਗ੍ਰਿਫਤਾਰ
-
ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਨਹੀਂ ਕੀਤਾ ਦਾਖਲ
-
UCPMA ਚੋਣਾਂ ਲਈ ਯੂਨਾਈਟਿਡ ਅਲਾਇੰਸ ਗਰੁੱਪ ਨੇ ਦਾਖਲ ਕੀਤੀਆਂ ਨਾਮਜ਼ਦਗੀਆਂ
-
ਲੋਧੀ ਕਲੱਬ ਲੁਧਿਆਣਾ ਦੇ 10 ਅਹੁਦੇਦਾਰਾਂ ਦੀ ਚੋਣ ਲਈ 12 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗਜ਼ ਦਾਖ਼ਲ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ