ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਦੇ ਮੱਧ ਪਹਾੜੀ ਖੇਤਰ ਧਾਰ ਦੇ ਪਿੰਡ ਉੱਚਾ ਥੜਾ ਵਿੱਚ ਇੱਕ ਬਾਘ ਘੁੰਮ ਰਿਹਾ ਹੈ। ਇੱਕ ਗਾਂ ਨੂੰ ਬਾਘ ਦੇ ਘਾਤਕ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ। ਪੂਰੇ ਧਾਰ ਖੇਤਰ ਵਿੱਚ ਇਸ ਬਾਘ ਦਾ ਡਰ ਬਣਿਆ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਜਦੋਂ ਸਾਡੀ ਟੀਮ ਨੇ ਪਿੰਡ ਊਚਾ ਥੜਾ ਵਿਖੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਰ ਸਾਲ ਜਦੋਂ ਵੀ ਪਹਾੜਾਂ ਵਿੱਚ ਠੰਢ ਸ਼ੁਰੂ ਹੁੰਦੀ ਹੈ ਤਾਂ ਜੰਗਲੀ ਜਾਨਵਰ ਮੈਦਾਨ ਵਿੱਚ ਆ ਜਾਂਦੇ ਹਨ ਆ ,
ਇਸ ਦੌਰਾਨ ਉਹ ਮੈਦਾਨੀ ਇਲਾਕਿਆਂ ‘ਚ ਪਸ਼ੂਆਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੀ ਦਹਿਸ਼ਤ ਦਾ ਸ਼ਿਕਾਰ ਬਣਾਉਂਦੇ ਹਨ, ਜਿਸ ਕਾਰਨ ਦੇਰ ਸ਼ਾਮ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਨੂੰ ਆਪਣੇ ਪਸ਼ੂਆਂ ਦੀ ਸੁਰੱਖਿਆ ਦੀ ਅਪੀਲ ਵੀ ਕੀਤੀ ਹੈ |