Connect with us

ਪੰਜਾਬ ਨਿਊਜ਼

ਪੰਜਾਬ ਦੇ ਹਜ਼ਾਰਾਂ ਟਰੱਕ ਆਪਰੇਟਰ ਇਸ ਤਾਰੀਖ਼ ਨੂੰ ਲਾਡੋਵਾਲ ਟੋਲ ਪਲਾਜ਼ਾ ‘ਤੇ ਲਾਉਣਗੇ ਅਣਮਿੱਥੇ ਸਮੇਂ ਦਾ ਧਰਨਾ

Published

on

Thousands of truck operators of Punjab will stage an indefinite sit-in at Ladowal Toll Plaza on this date.

ਲੁਧਿਆਣਾ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸੂਬੇ ‘ਚ ਸਾਰੀਆਂ ਟਰੱਕ ਯੂਨੀਅਨਾਂ ਭੰਗ ਕਰਨ ਦੇ ਫ਼ੈਸਲੇ ਨੂੰ ਲਾਗੂ ਕਰਨ ਦੇ ਐਲਾਨ ਕਰਨ 4 ਪ੍ਰਮੁੱਖ ਟਰੱਕ ਆਪਰੇਟਰ ਯੂਨੀਅਨਾਂ ਨੇ ਸੰਘਰਸ਼ ਦਾ ਐਲਾਨ ਕੀਤਾ ਹੈ। ਯੂਨੀਅਨਾਂ ਵਲੋਂ ਬਣਾਏ ਸੰਯੁਕਤ ਮੋਰਚਾ ਟਰੱਕ ਆਪਰੇਟਰ ਯੂਨੀਅਨ ਨੇ 20 ਦਸੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਮੋਰਚੇ ਦੇ ਆਗੂ ਆਲ ਪੰਜਾਬ ਟਰੱਕ ਏਕਤਾ ਦੇ ਗੁਰਨਾਮ ਸਿੰਘ ਜੌਹਲ ਅਤੇ ਪੰਜਾਬ ਟਰੱਕ ਏਕਤਾ ਦੇ ਰੇਸ਼ਮ ਸਿੰਘ ਨੇ ਦੱਸਿਆ ਕਿ ਪਿਛਲੀ ਕੈਪਟਨ ਅਮਰਿੰਦਰ ਸਰਕਾਰ ਵਲੋਂ ਟਰੱਕ ਯੂਨੀਅਨਾਂ ਭੰਗ ਕਰਨ ਦੇ ਫ਼ੈਸਲੇ ਨਾਲ ਸੂਬੇ ‘ਚ 55 ਹਜ਼ਾਰ ਤੋਂ ਵੱਧ ਟਰੱਕ ਕਬਾੜ ‘ਚ ਵਿਕ ਗਏ ਸਨ ਤੇ ਟਰੱਕ ਆਪਰੇਟਰ ਵਿਹਲੇ ਹੋ ਗਏ ਸਨ। ਚੋਣਾਂ ਵੇਲੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ ਪਰ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਅਮਰਿੰਦਰ ਸਰਕਾਰ ਦਾ ਫ਼ੈਸਲਾ ਹੀ ਲਾਗੂ ਕੀਤਾ ਗਿਆ ਹੈ।

ਇਸ ਫ਼ੈਸਲੇ ਨਾਲ ਰਹਿੰਦੇ-ਖੂੰਹਦੇ ਟਰੱਕ ਆਪਰੇਟਰ ਵੀ ਤਬਾਹੀ ਦੇ ਰਾਹ ਪੈ ਗਏ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕਰਦੇ ਹਨ ਤੇ ਦੂਜੇ ਪਾਸੇ ਜਿਹੜੇ ਟਰੱਕ ਆਪਰੇਟਰਾਂ ਕੋਲ ਆਪਣੇ ਰੁਜ਼ਗਾਰ ਹਨ, ਉਹ ਖੋਹੇ ਜਾ ਰਹੇ ਹਨ। ਸੰਯੁਕਤ ਮੋਰਚੇ ‘ਚ ਪੰਜਾਬ ਦੇ ਸਾਰੇ ਟਰੱਕ ਆਪਰੇਟਰ ਇਕ ਝੰਡੇ ਥੱਲੇ ਇਕੱਠੇ ਹੋ ਗਏ ਹਨ ਅਤੇ 20 ਦਸੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਰਹੇ ਹਨ।

Facebook Comments

Trending