Connect with us

ਪੰਜਾਬ ਨਿਊਜ਼

ਪੰਜਾਬ ਦੇ ਹਜ਼ਾਰਾਂ ਟਰੱਕ ਆਪਰੇਟਰ ਅੱਜ ਜਾਮ ਕਰਨਗੇ ‘ਸ਼ੰਭੂ ਬਾਰਡਰ’

Published

on

Thousands of truck operators of Punjab will jam 'Shambhu Border' today.

ਲੁਧਿਆਣਾ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਟਰੱਕ ਆਪਰੇਟਰਾਂ ਨਾਲ ਗੱਲਬਾਤ ਲਈ ਬਣਾਈ ਮੰਤਰੀਆਂ ਦੀ 3 ਮੈਂਬਰੀ ਕਮੇਟੀ ਨਾਲ ਗੱਲਬਾਤ ਫੇਲ੍ਹ ਹੋਣ ਮਗਰੋਂ ਹੁਣ ਪੰਜਾਬ ਦੀਆਂ 4 ਯੂਨੀਅਨਾਂ ਵੱਲੋਂ ਬਣਾਏ ਸਾਂਝੇ ਮੋਰਚੇ ਵੱਲੋਂ ਅੱਜ 30 ਦਸੰਬਰ ਨੂੰ ਪੰਜਾਬ ਦੇ ਸ਼ੰਭੂ ਬਾਰਡਰ ’ਤੇ ਆਵਾਜਾਈ ਠੱਪ ਕੀਤਾ ਜਾ ਰਿਹਾ ਹੈ। ਇਸ ’ਚ ਪੰਜਾਬ ਭਰ ਤੋਂ ਹਜ਼ਾਰਾਂ ਟਰੱਕ ਆਪਰੇਟਰ ਸ਼ਮੂਲੀਅਤ ਕਰਨਗੇ।

ਸਾਂਝੇ ਮੋਰਚੇ ਵੱਲੋਂ ਸਤਲੁਜ ਦਰਿਆ ’ਤੇ ਟ੍ਰੈਫਿਕ ਜਾਮ ਕਰਨ ਮਗਰੋਂ ਭਗਵੰਤ ਮਾਨ ਸਰਕਾਰ ਨੇ ਮੰਤਰੀਆਂ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਸੀ, ਜਿਸ ਦੀ ਮੀਟਿੰਗ 23 ਦਸੰਬਰ ਨੂੰ ਸਾਂਝੇ ਮੋਰਚੇ ਦੇ ਆਗੂਆਂ ਨਾਲ ਪੰਜਾਬ ਭਵਨ ਦਿੱਲੀ ’ਚ ਹੋਈ ਸੀ, ਜਿਸ ’ਚ ਮੰਤਰੀਆਂ ਨੇ 2 ਦਿਨ ਦਾ ਸਮਾਂ ਮੰਗਿਆ ਸੀ ਪਰ ਇਕ ਹਫ਼ਤਾ ਬੀਤਣ ’ਤੇ ਵੀ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਪੰਜਾਬ ਟਰੱਕ ਏਕਤਾ, ਆਲ ਪੰਜਾਬ ਟਰੱਕ ਏਕਤਾ, ਆਲ ਪੰਜਾਬ ਟਰੱਕ ਯੂਨੀਅਨ ਅਤੇ ਟਰਾਂਸਪੋਰਟ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਰਲ ਕੇ ਇਹ ਸਾਂਝਾ ਮੋਰਚਾ ਬਣਾਇਆ ਹੈ।

Facebook Comments

Trending