Connect with us

ਪੰਜਾਬ ਨਿਊਜ਼

ਪੰਜਾਬ ਦੇ ਮੁੱਖ ਸਟੇਸ਼ਨ ‘ਤੇ ਘੰਟਿਆਂਬੱਧੀ ਖੜ੍ਹੀ ਰਹੀ ਇਹ ਰੇਲ, ਯਾਤਰੀਆਂ ‘ਚ ਭਾਰੀ ਗੁੱਸਾ

Published

on

ਲੁਧਿਆਣਾ : ਦਿੱਲੀ ਵੱਲ ਜਾ ਰਹੀ ਸਵਰਾਜ ਐਕਸਪ੍ਰੈਸ ਰੇਲ ਗੱਡੀ ਕਰੀਬ ਡੇਢ ਘੰਟਾ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਖੜ੍ਹੀ ਰਹੀ। ਇਸ ਦੌਰਾਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੇਲਵੇ ਸਟੇਸ਼ਨ ਪ੍ਰਸ਼ਾਸਨ ਵੱਲੋਂ ਯਾਤਰੀਆਂ ਲਈ ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।ਇਸ ਕਾਰਨ ਯਾਤਰੀਆਂ ਵਿੱਚ ਗੁੱਸਾ ਦੇਖਣ ਨੂੰ ਮਿਲਿਆ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਦੱਸਿਆ ਗਿਆ ਕਿ ਲੋਕੋ ਪਾਇਲਟ ਡਿਊਟੀ ਲਈ ਨਹੀਂ ਆਇਆ ਸੀ। ਇਸ ਤੋਂ ਬਾਅਦ ਕਿਹਾ ਗਿਆ ਕਿ ਟਰੇਨ ਦੇ ਇੰਜਣ ‘ਚ ਖਰਾਬੀ ਆ ਗਈ ਸੀ, ਜਿਸ ਕਾਰਨ ਟਰੇਨ ਇੱਥੇ ਖੜ੍ਹੀ ਸੀ।

ਦੱਸ ਦੇਈਏ ਕਿ ਸਵਰਾਜ ਐਕਸਪ੍ਰੈਸ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸ਼ਾਮ 4:30 ਵਜੇ ਪਹੁੰਚਦੀ ਹੈ ਪਰ ਇਹ ਟਰੇਨ 45 ਮਿੰਟ ਦੇਰੀ ਨਾਲ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੀ। ਇਸ ਤੋਂ ਬਾਅਦ ਟਰੇਨ ਕਰੀਬ ਡੇਢ ਘੰਟਾ ਇੱਥੇ ਸਟੇਸ਼ਨ ‘ਤੇ ਖੜ੍ਹੀ ਰਹੀ ਅਤੇ ਸ਼ਾਮ 6:45 ‘ਤੇ ਦਿੱਲੀ ਵੱਲ ਰਵਾਨਾ ਹੋਈ। ਇਸ ਦੇ ਨਾਲ ਹੀ ਅਧਿਕਾਰੀ ਕਹਿ ਰਹੇ ਹਨ ਕਿ ਇੰਜਣ ‘ਚ ਤਕਨੀਕੀ ਖਰਾਬੀ ਕਾਰਨ ਦੇਰੀ ਹੋਈ ਹੈ।

Facebook Comments

Trending