ਪੰਜਾਬ ਨਿਊਜ਼
ਇਸ ਵਾਰ ਛਪਾਰ ਮੇਲੇ ’ਤੇ ਵੱਡੀਆਂ ਸਿਆਸੀ ਪਾਰਟੀਆਂ ਨਹੀਂ ਲਗਾਉਣਗੀਆਂ ਸਿਆਸੀ ਮੰਚ
Published
1 year agoon
ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਵੱਡੇ ਛਪਾਰ ਮੇਲੇ ਵਿਚ ਪਹਿਲੀ ਵਾਰ ਵੱਡੀਆਂ ਸਿਆਸੀ ਪਾਰਟੀਆਂ ਸਿਆਸੀ ਮੰਚ ਨਹੀਂ ਲਗਾਉਣਗੀਆਂ। ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਛਪਾਰ ਮੇਲੇ ਵਿੱਚ ਸਿਆਸੀ ਕਾਨਫਰੰਸਾਂ ਵਿਚ ਕਾਨਫਰੰਸਾਂ ਨਾ ਕਰਨ ਦਾ ਫ਼ੈਸਲਾ ਕੀਤਾ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਛਪਾਰ ਵਿਚ ਹਰ ਸਾਲ ਗੂਗਾ ਮਾੜੀ ’ਤੇ 5 ਦਿਨ ਮੇਲਾ ਲੱਗਦਾ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਮੱਥਾ ਟੇਕਣ ਦੇ ਲਈ ਆਉਂਦੇ ਹਨ। 7 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਛਪਾਰ ਵਿਖੇ ਹਰ ਪਾਰਟੀ ਵੱਲੋਂ ਸਿਆਸੀ ਕਾਨਫਰੰਸ ਕੀਤੀ ਜਾਂਦੀ ਸੀ।
ਸ਼ੋ੍ਰਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਵੱਲੋਂ ਹਰ ਵਾਰ ਛਪਾਰ ਵਿਖੇ ਸਿਆਸੀ ਕਾਨਫਰੰਸ ਕਰ ਕੇ ਆਪਣੀ ਹਰ ਚੋਣ ਦਾ ਅਗਾਜ਼ ਕੀਤਾ ਜਾਂਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਆਮ ਆਦਮੀ ਪਾਰਟੀ ਵੀ ਸਰਗਰਮੀ ਨਾਲ ਛਪਾਰ ਮੇਲੇ ਵਿਚ ਹਿੱਸਾ ਲੈਂਦੀ ਰਹੀ ਹੈ।
ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨਾਲੋਂ ਵੱਖ ਹੋ ਕੇ ਛਪਾਰ ਮੇਲੇ ਵਿਚ ਸਿਆਸੀ ਕਾਨਫਰੰਸ ਕਰਨ ਤੋਂ ਟਾਲਾ ਵੱਟ ਲਿਆ ਹੈ। ਲੋਕ ਸਭਾ ਚੋਣਾਂ ਵਿਚ 6 ਮਹੀਨੇ ਦਾ ਸਮਾਂ ਰਹਿ ਗਿਆ ਹੈ ਪਰ ਅਜਿਹੇ ਸਮੇਂ ਵਿਚ ਕੇਂਦਰ ਵਿਚ ਤੀਸਰੀ ਵਾਰ ਸਰਕਾਰ ਬਣਾਉਣ ਦੇ ਸੁਪਨੇ ਲੈਣ ਵਾਲੀ ਭਾਰਤੀ ਜਨਤਾ ਪਾਰਟੀ, ਇੰਡੀਆ ਗੱਠਜੋੜ ਦੇ ਹਿੱਸਾ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਵੀ ਸਿਆਸੀ ਕਾਨਫਰੰਸ ਕਰਨ ਤੋਂ ਟਾਲਾ ਵੱਟ ਲੈਣਾ ਕਈ ਸਵਾਲ ਖੜ੍ਹੇ ਕਰਦਾ ਹੈ।
ਸ਼ੋ੍ਰਮਣੀ ਅਕਾਲ ਦਲ ਵੱਲੋਂ ਵੀ ਹਰ ਚੋਣ ਦਾ ਅਗਾਜ਼ ਛਪਾਰ ਮੇਲੇ ਤੋਂ ਕੀਤਾ ਜਾਂਦਾ ਸੀ ਅਤੇ ਛਪਾਰ ਮੇਲੇ ਦਾ ਇਕੱਠ ਆਉਣ ਵਾਲੀ ਸਰਕਾਰ ਦਾ ਭਵਿੱਖ ਤੈਅ ਕਰਦਾ ਸੀ। ਛਪਾਰ ਪਿੰਡ ਹਲਕਾ ਦਾਖਾ ਵਿੱਚ ਪੈਂਦਾ ਹੈ, ਜਿਸ ਦੇ ਵਿਧਾਇਕ ਅਕਾਲੀ ਦਲ ਨਾਲ ਸਬੰਧਤ ਮਨਪ੍ਰੀਤ ਸਿੰਘ ਇਯਾਲੀ ਹਨ। ਇਯਾਲੀ ਦਾ ਅਕਾਲੀ ਦਲ ਨਾਲ ਮਤਭੇਦ ਹੋਣ ਕਰਕੇ ਅਕਾਲੀ ਦਲ ਨੇ ਛਪਾਰ ਵਿਖੇ ਕਾਨਫਰੰਸ ਕਰਨ ਜ਼ਰੂਰੀ ਨਹੀਂ ਸਮਝੀ। ਭਾਜਪਾ ਵੱਲੋਂ ਅਕਾਲੀ ਦਲ ਤੋਂ ਵੱਖ ਹੋ ਕੇ ਪੇਂਡੂ ਇਲਾਕੇ ਵਿੱਚ ਇਕੱਠ ਨਾ ਹੋਣ ਦੇ ਡਰ ਕਰ ਕੇ ਸਿਆਸੀ ਕਾਨਫਰੰਸ ਤੋਂ ਟਾਲਾ ਵੱਟ ਲਿਆ।
You may like
-
ਮਾਲਵੇ ਦਾ ਇਹ ਵੱਡਾ ਨੇਤਾ ਕਾਂਗਰਸ ‘ਚ ਵਾਪਸੀ ਦੀ ਤਿਆਰੀ ‘ਚ
-
ਰਵਨੀਤ ਬਿੱਟੂ ਨੇ ਬੀਜੇਪੀ ਲਈ ਖੜੀ ਕਰ ਦਿੱਤੀ ਨਵੀਂ ਮੁਸੀਬਤ! ਪਾਰਟੀ ਵਿੱਚ ਛਿੜੀ ਚਰਚਾ
-
ਪੰਜਾਬ ਦੇ ਹਲਕੇ ‘ਚ ਭਾਜਪਾ ਦੇ ਸਰਾਹਣਯੋਗ ਕਦਮ, ਕਿਸਾਨਾਂ ਦੀ ਇਹ ਮੰਗ ਕੀਤੀ ਪੂਰੀ
-
ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ, ਇਹ ਆਗੂ ‘ਆਪ’ ‘ਚ ਹੋਏ ਸ਼ਾਮਲ
-
ਪੰਜਾਬ ਜ਼ਿਮਨੀ ਚੋਣਾਂ ਲਈ ਅੱਜ ਕਾਂਗਰਸ ਵੱਲੋਂ ਉਮੀਦਵਾਰਾਂ ਦੇ ਨਾਂ ਫਾਈਨਲ! ਅੱਜ ਆ ਸਕਦੀ ਹੈ List
-
ED ਦੇ ਛਾਪਿਆਂ ‘ਤੇ ਬੋਲੇ ਕੇਜਰੀਵਾਲ, ਕਿਹਾ ਰੱਬ ‘ਆਪ’ ਦੇ ਨਾਲ ਹੈ, ਡਰਨ ਦੀ ਲੋੜ ਨਹੀਂ