ਲੁਧਿਆਣਾ: ਲੇਵਲ ਕਰਾਸਿੰਗਾਂ ‘ਤੇ ਸੜਕ ਦੀ ਸਤ੍ਹਾ ਅਤੇ ਸਿਗਨਲ ਸਿਸਟਮ ਨੂੰ ਅੱਪਗ੍ਰੇਡ ਕੀਤਾ ਜਾਵੇਗਾ ਅਤੇ ਲੁਧਿਆਣਾ ਅਤੇ ਮੁੱਲਾਂਪੁਰ ਵਿਚਕਾਰ ਰੇਲਵੇ ਲਾਈਨ ਨੂੰ ਡਬਲ ਕੀਤਾ ਜਾਵੇਗਾ। ਰੇਲਵੇ ਦੇ ਇਸ ਕੰਮ ਕਾਰਨ ਹੀਰੋ ਬੇਕਰੀ ਚੌਕ ਤੋਂ ਇਸ਼ਮੀਤ ਸਿੰਘ ਚੌਕ ਨੂੰ ਜੋੜਨ ਵਾਲਾ ਰੇਲਵੇ ਕਰਾਸਿੰਗ (ਨੰਬਰ 2/ਐਸ) 19 ਜੁਲਾਈ ਤੋਂ 25 ਜੁਲਾਈ ਤੱਕ ਅਸਥਾਈ ਤੌਰ ‘ਤੇ ਬੰਦ ਰਹੇਗਾ। ਇਸ ਕੰਮ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਫਿਲਹਾਲ ਆਵਾਜਾਈ ਨੂੰ ਮਿੱਢਾ ਚੌਂਕ ਨੇੜੇ ਰੇਲਵੇ ਕਰਾਸਿੰਗ (ਨੰ. ਐੱਸ-2/ਏ) ਤੋਂ ਮੋੜ ਦਿੱਤਾ ਜਾਵੇਗਾ।