Connect with us

ਦੁਰਘਟਨਾਵਾਂ

ਟ੍ਰੇਨ ਦੀ ਇਹ ਜਗ੍ਹਾ ਹੈ ਸਭ ਤੋਂ ਖ਼ਤਰਨਾਕ, ਬੂਹੇ ਤੋਂ ਵੀ ਵੱਧ ਜਾਨਲੇਵਾ ਹੋ ਸਕਦੀ ਏ ਸਾਬਤ

Published

on

This place of the train is the most dangerous, it can be more deadly than the door

ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਰੇਲ ਰਾਹੀਂ ਹੀ ਲੰਬਾ ਸਫ਼ਰ ਕਰਨਾ ਪਸੰਦ ਕਰਦੇ ਹਨ। ਭਾਰਤ ਦੇ ਲੋਕਾਂ ਵਿੱਚ ਰੇਲ ਯਾਤਰਾ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਰੇਲਗੱਡੀ ਦੁਆਰਾ ਲੰਬੀ ਦੂਰੀ ਦੀ ਯਾਤਰਾ ਕਾਫ਼ੀ ਆਰਾਮ ਨਾਲ ਕੀਤੀ ਜਾ ਸਕਦੀ ਹੈ। ਆਮ ਤੌਰ ‘ਤੇ ਰੇਲਵੇ ਲੋਕਾਂ ਨੂੰ ਰੇਲ ਦੇ ਦਰਵਾਜ਼ੇ ‘ਤੇ ਨਾ ਖੜ੍ਹੇ ਹੋਣ ਲਈ ਕਿਹਾ ਜਾਂਦਾ ਹੈ। ਨਾਲ ਹੀ ਕਦੇ ਵੀ ਚਲਦੀ ਰੇਲਗੱਡੀ ਤੋਂ ਨਾ ਉਤਰਨ ਜਾਂ ਚੜ੍ਹਨ ਦੀ ਸਲਾਹ ਦਿੱਤੀ ਜਾਂਦੀ। ਪਰ ਕੀ ਤੁਸੀਂ ਜਾਣਦੇ ਹੋ ਕਿ ਟਰੇਨ ‘ਚ ਇਕ ਅਜਿਹੀ ਜਗ੍ਹਾ ਵੀ ਹੈ ਜੋ ਦਰਵਾਜ਼ੇ ਤੋਂ ਵੀ ਜ਼ਿਆਦਾ ਖਤਰਨਾਕ ਹੈ।

ਰੇਲਗੱਡੀ ਵਿੱਚ ਇੱਕ ਅਜਿਹੀ ਥਾਂ ਹੁੰਦੀ ਹੈ ਜਿੱਥੇ ਦੋ ਡੱਬੇ ਜੁੜੇ ਹੁੰਦੇ ਹਨ। ਇਸ ਥਾਂ ‘ਤੇ ਕਦੇ ਵੀ ਖੜ੍ਹੇ ਨਹੀਂ ਹੋਣਾ ਚਾਹੀਦਾ। ਇਸ ਥਾਂ ਦੇ ਹੇਠਾਂ ਇੱਕ ਕਪਲਿੰਗ ਮੌਜੂਦ ਹੈ। ਆਮ ਤੌਰ ‘ਤੇ ਕਪਲਿੰਗ ਨਹੀਂ ਖੁੱਲ੍ਹਦੀ ਪਰ ਜੇ ਕਿਤੇ ਮਾੜੀ ਕਿਸਮਤ ਨੂੰ ਕਪਲਿੰਗ ਖੁੱਲ੍ਹ ਜਾਵੇ ਤਾਂ ਬੰਦਾ ਸਿੱਧਾ ਹੇਠਾਂ ਡਿੱਗ ਜਾਵੇਗਾ। ਕਦੇ-ਕਦਾਈਂ ਕਪਲਿੰਗ ਢਿੱਲੀ ਹੋਣ ‘ਤੇ ਇਹ ਖੁੱਲ੍ਹ ਵੀ ਸਕਦੀ ਹੈ। ਕਈ ਵਾਰ ਜਦੋਂ ਟਰੇਨ ‘ਚ ਬਹੁਤ ਭੀੜ ਹੁੰਦੀ ਹੈ ਤਾਂ ਲੋਕ ਧੜਾਧੜ ਅੰਦਰ ਵੜ ਜਾਂਦੇ ਹਨ। ਅਜਿਹੇ ‘ਚ ਲੋਕ ਇਸ ਜੋੜ ‘ਤੇ ਵੀ ਖੜ ਜਾਂਦੇ ਹਨ।

ਵਿਅਕਤੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਪਲਿੰਗ ਢਿੱਲੀ ਹੋਣ ਤੋਂ ਬਾਅਦ ਟ੍ਰੇਨ ਦੀ ਬੋਗੀ ਕਿਵੇਂ ਵੱਖ ਹੋ ਗਈ। ਜੇ ਕਪਲਿੰਗ ਖੁੱਲ੍ਹਦੀ ਹੈ ਤਾਂ ਬੰਦਾ ਸਿੱਧਾ ਡਿੱਗ ਕੇ ਰੇਲਗੱਡੀ ਦੇ ਪਹੀਆਂ ਹੇਠ ਆ ਜਾਵੇਗਾ ਅਤੇ ਉਸ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ। ਇਸ ਕਾਰਨ ਜਦੋਂ ਵੀ ਤੁਸੀਂ ਅੱਗੇ ਤੋਂ ਰੇਲਗੱਡੀ ‘ਤੇ ਚੜ੍ਹੋ ਤਾਂ ਇਸ ਜਗ੍ਹਾ ਤੋਂ ਦੂਰ ਰਹੋ।

Facebook Comments

Trending