ਲੁਧਿਆਣਾ ਪੁੱਜੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੇ ਕੁੱਲ 20 ਹਜ਼ਾਰ ਸਰਕਾਰੀ ਸਕੂਲ ਦਸੰਬਰ ਤੱਕ ਵਾਈ-ਫਾਈ ਸਹੂਲਤ ਨਾਲ ਲੈਸ ਹੋਣਗੇ ਅਤੇ ਕਿਸੇ ਵੀ ਸਕੂਲ ਨੂੰ ਇੰਟਰਨੈੱਟ ਦੀ ਸਮੱਸਿਆ ਨਹੀਂ ਆਵੇਗੀ। ਸਿੱਖਿਆ ਮੰਤਰੀ ਅੱਜ ਇੱਥੇ ਸਰਕਾਰੀ ਸਕੂਲਾਂ ‘ਚ ਤਾਇਨਾਤ ਕੀਤੇ ਗਏ ਸੁਰੱਖਿਆ ਗਾਰਡਾਂ ਨਾਲ ਮੀਟਿੰਗ ਕਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਇਕ ਐਪ ਬਣਾਈ ਜਾ ਰਹੀ ਹੈ, ਜਿਸ ‘ਚ ਸਕੂਲ ਪ੍ਰਬੰਧਕ ਜਾਂ ਬੱਚਿਆਂ ਦੇ ਮਾਪੇ ਸਕੂਲ ਦੇ ਬਾਥਰੂਮ ਦੀ ਖ਼ਸਤਾ ਹਾਲਤ ਦੀ ਤਸਵੀਰ ਪੋਸਟ ਕਰ ਸਕਦੇ ਹਨ। ਉਸ ਨੂੰ ਉਸੇ ਸਮੇਂ ਸਹੀ ਕਰਵਾਇਆ ਜਾਵੇਗਾ। ਸਕੂਲਾਂ ‘ਚ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ 500 ਤੋਂ ਜ਼ਿਆਦਾ ਵਿਦਿਆਰਥੀਆਂ ਵਾਲੇ ਹਾਈ ਸਕੂਲ ‘ਚ ਵੀ ਸੁਰੱਖਿਆ ਗਾਰਡ ਤਾਇਨਾਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।