Connect with us

ਪੰਜਾਬੀ

ਸਤਵੇਂ ਪੇਅ ਸਕੇਲ ਨੂੰ ਲਾਗੂ ਕਰਨ ਵਾਲਾ ਬਣੇਗਾ ਇਹ ਕਾਲਜ ਪੰਜਾਬ ਦਾ ਪਹਿਲਾ ਵਿਦਿਅਕ ਅਦਾਰਾ

Published

on

This college will become the first educational institution of Punjab to implement the seventh pay scale

ਲੁਧਿਆਣਾ : ਗੁਜਰਾਂਵਾਲਾ ਖਾਲਸਾ ਐਜੂਕਸ਼ਨ ਕੌਂਸਲ, ਲੁਧਿਆਣਾ ਵਲੋਂ ਇਕ ਇਤਿਹਾਸਕ ਫੈਸਲਾ ਲੈਂਦੇ ਹੋਏ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਟੀਚਿੰਗ ਸਟਾਫ ਨੂੰ ਸਤਵੇਂ ਪੇਅ ਕਮਿਸ਼ਨ ਅਨੁਸਾਰ ਸੋਧੇ ਹੋਏ ਪੇਅ ਸਕੇਲ ਦੇ ਸਾਰੇ ਲਾਭ ਦੇਣ ਦਾ ਫੈਸਲਾ ਕਰਦੇ ਹੋਏ ਸਮੂਹ ਸਟਾਫ਼ ਮੈਂਬਰਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਡੀ.ਪੀ.ਆਈ(ਕਾਲਜ) ਨੂੰ ਅਗਲੇਰੀ ਕਾਰਵਾਈ ਲਈ ਅੱਜ ਸਾਰੇ ਕੇਸ ਭੇਜ ਦਿੱਤੇ ਗਏ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗੁਜਰਾਂਵਾਲਾ ਖਾਲਸਾ ਐਜੂਕਸ਼ਨ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ ਨੇ ਦੱਸਿਆ ਕਿ ਗੁਜਰਾਂਵਾਲਾ ਖਾਲਸਾ ਐਜੂਕਸ਼ਨ ਕੌਂਸਲ ਦੀ ਇਹ ਸੁਨਿਹਰੀ ਰਵਾਇਤ ਹੈ ਕਿ ਯੂ ਜੀ ਸੀ, ਪੀ ਯੂ ਚੰਡੀਗੜ੍ਹ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਜਾਰੀ ਨਿਰਦੇਸ਼ਾਂ ਦੀ ਹਮੇਸ਼ਾ ਪਾਲਣਾ ਕਰਦੇ ਹੋਏ ਸਟਾਫ਼ ਮੈਂਬਰਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਅਨੁਸਾਰ ਵਿੱਤੀ ਲਾਭ ਮੁਹੁੱਈਆ ਕਰਵਾਏ ਜਾਂਦੇ ਹਨ। ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਕਾਲਜ ਯੂਨਿਟ ਦੇ ਪ੍ਰਧਾਨ ਮਨਜੀਤ ਸਿੰਘ ਬਟਾਲਵੀ ਵਲੋਂ ਧੰਨਵਾਦ ਪ੍ਰਸਤਾਵ ਪਾਸ ਕੀਤਾ ਗਿਆ ।

Facebook Comments

Trending