Connect with us

ਪੰਜਾਬੀ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦੀ ਤੀਜੀ ਜਨਮ ਸ਼ਤਾਬਦੀ ਰਾਸ਼ਟਰੀ ਪੱਧਰ ‘ਤੇ ਮਨਾਈ ਜਾਵੇ -ਰਣਜੋਧ ਸਿੰਘ

Published

on

Third birth centenary of Maharaja Jassa Singh Ramgarhian should be celebrated nationally: Ranjodh Singh

ਲੁਧਿਆਣਾ : ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦੀ ਅਗਲੇ ਵਰ੍ਹੇ ਆਉਣ ਵਾਲੀ ਤੀਜੀ ਸ਼ਤਾਬਦੀ ਨੂੰ ਰਾਜ ਪੱਧਰੀ ਹੀ ਨਹੀ ਰਾਸ਼ਟਰ ਪੱਧਰੀ ਮਨਾਉਣ ਲਈ ਕੇਂਦਰ ਨੂੰ ਲਿਖਿਆ ਜਾਣਾ ਚਾਹੀਦਾ ਹੈ। ਇਹ ਪ੍ਰਗਟਾਵਾ ਰਾਮਗੜੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਤੇ ਸਨਅਤਕਾਰ ਰਣਜੋਧ ਸਿੰਘ ਨੇ ਕਰਦਿਆ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦੀ ਮਿਸਲ 12 ਮਿਸਲਾਂ ‘ਚੋਂ ਜੁਝਾਰੂ ਮਿਸਲ ਵਜੋਂ ਜਾਣੀ ਜਾਂਦੀ ਸੀ,ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਸਥਾਰ ਵਿਚ ਅਹਿਮ ਯੋਗਦਾਨ ਪਾਇਆ ਹੈ।

ਅੱਜ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਜੀ ਦਾ 299ਵਾਂ ਜਨਮ ਦਿਹਾੜਾ ਹੈ ਅਤੇ ਅਗਲੇ ਵਰ੍ਹੇ ਇਨਾਂ ਦੀ ਤੀਜੀ ਜਨਮ ਸ਼ਤਾਬਦੀ ਆ ਰਹੀ ਹੈ ,ਜਿਸ ਨੂੰ ਰਾਜ ਪੱਧਰੀ ਨਹੀ ਸਗੋਂ ਰਾਸ਼ਟਰ ਪੱਧਰੀ ਮਨਾਉਣਾ ਚਾਹੀਦਾ ਹੈ। ਰਣਜੋਧ ਸਿੰਘ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦੇ ਨਾਂ ਉਪਰ ਪੰਜਾਬ ‘ਚ ਕੋਈ ਵੱਡਾ ਇੰਸੀਟੀਚਿਉਟ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਵੱਲੋ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਡਾਕ ਟਿਕਟ ਵੀ ਜਾਰੀ ਕੀਤੀ ਜਾਣੀ ਚਾਹੀਦੀ ਹੈ।

Facebook Comments

Advertisement

Trending