ਕੰਮ ਦੇ ਵਧਦੇ ਬੋਝ ਤੇ ਰੋਜ਼ਾਨਾ ਦੀ ਭੱਜ-ਦੌੜ ਦਾ ਅਸਰ ਲੋਕਾਂ ਦੀ ਸਰੀਰਕ ਤੇ ਮਾਨਸਿਕ ਸਿਹਤ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਸਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕ ਤਣਾਅ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਆਪਣੀ ਸਿਹਤ ਦਾ ਸਹੀ ਧਿਆਨ ਰੱਖਣਾ ਜ਼ਰੂਰੀ ਹੈ। ਸਾਡੀਆਂ ਆਦਤਾਂ ਤੇ ਰਹਿਣ-ਸਹਿਣ ਤੋਂ ਇਲਾਵਾ ਸਾਡੇ ਭੋਜਨ ਦਾ ਵੀ ਸਾਡੀ ਸਿਹਤ ‘ਤੇ ਬਹੁਤ ਪ੍ਰਭਾਵ ਪੈਂਦਾ ਹੈ। ਤੁਹਾਨੂੰ ਕੁਝ ਅਜਿਹੀਆਂ ਕੁਦਰਤੀ ਜੜ੍ਹੀਆਂ ਬੂਟੀਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਕੇ ਤੁਸੀਂ ਆਪਣੀ ਮਾਨਸਿਕ ਸਿਹਤ ਨੂੰ ਸੁਧਾਰ ਸਕਦੇ ਹੋ।
ਅਸ਼ਵਗੰਧਾ : ਅਸ਼ਵਗੰਧਾ ਆਪਣੇ ਜਾਦੂਈ ਗੁਣਾਂ ਲਈ ਜਾਣਿਆ ਜਾਂਦਾ ਹੈ। ਇਹ ਕਈ ਸਮੱਸਿਆਵਾਂ ਦਾ ਇਲਾਜ ਹੈ। ਇਸਨੂੰ ਆਮ ਤੌਰ ‘ਤੇ ਭਾਰਤੀ ਜਿਨਸੇਂਗ ਵਜੋਂ ਜਾਣਿਆ ਜਾਂਦਾ ਹੈ। ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਤੋਂ ਇਲਾਵਾ ਇਹ ਦਿਮਾਗ ਦੇ ਕਾਰਜਾਂ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ, ਜੋ ਤੁਹਾਡੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ।
ਬ੍ਰਹਮੀ : ਵਾਲਾਂ ਲਈ ਵਰਦਾਨ ਬ੍ਰਹਮੀ ਤੁਹਾਡੀ ਮਾਨਸਿਕ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ। ਇਹ ਮਾਨਸਿਕ ਸਿਹਤ ਸਮੱਸਿਆਵਾਂ ਜਾਂ ਬਿਮਾਰੀਆਂ ਦੇ ਇਲਾਜ ਦੇ ਨਾਲ-ਨਾਲ ਰੋਜ਼ਾਨਾ ਜੀਵਨ ਦੇ ਤਣਾਅ ਨਾਲ ਨਜਿੱਠਣ ਲਈ ਇਕ ਸ਼ਕਤੀਸ਼ਾਲੀ ਜੜ੍ਹੀ-ਬੂਟੀ ਹੈ। ਤੁਸੀਂ ਇਸ ਦਾ ਸੇਵਨ ਇਕ ਕੱਪ ਗਰਮ ਚਾਹ ਦੇ ਨਾਲ ਕਰ ਸਕਦੇ ਹੋ।
ਹਲਦੀ : ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ ਲੰਬੇ ਸਮੇਂ ਤੋਂ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਇਲਾਜ ਕਰਦੀ ਆ ਰਹੀ ਹੈ। ਜ਼ੁਕਾਮ ਹੋਵੇ, ਖੰਘ ਹੋਵੇ ਜਾਂ ਕੋਈ ਸੱਟ ਜਾਂ ਜ਼ਖ਼ਮ ਹੋਵੇ, ਹਲਦੀ ਸਾਰਿਆਂ ਲਈ ਰਾਮਬਾਣ ਹੈ। ਇਸ ਤੋਂ ਇਲਾਵਾ, ਇਹ ਤੁਹਾਡੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਇਕ ਕੁਦਰਤੀ ਉਪਚਾਰ ਵੀ ਹੈ।
ਗਿਲੋਏ : ਇਸਨੂੰ ਗੁਡੂਚੀ ਵੀ ਕਿਹਾ ਜਾਂਦਾ ਹੈ। ਹਾਲਾਂਕਿ ਲੰਬੇ ਸਮੇਂ ਤੋਂ ਆਯੁਰਵੇਦ ‘ਚ ਗਿਲੋਏ ਦੀ ਵਰਤੋਂ ਕਈ ਸਮੱਸਿਆਵਾਂ ਲਈ ਕੀਤੀ ਜਾ ਰਹੀ ਹੈ, ਪਰ ਕੋਰੋਨਾ ਦੌਰ ਤੋਂ ਬਾਅਦ ਇਸਦੀ ਪ੍ਰਸਿੱਧੀ ਹੋਰ ਵਧ ਗਈ ਹੈ। ਇਹ ਇਮਿਊਨਿਟੀ ਵਧਾਉਣ ਵਾਲੀ ਜੜ੍ਹੀ ਬੂਟੀ ਡਿਪਰੈਸ਼ਨ ਦੇ ਇਲਾਜ ਵਿਚ ਕਾਫੀ ਮਦਦਗਾਰ ਹੈ।
ਤੁਲਸੀ : ਹਿੰਦੂ ਧਰਮ ‘ਚ ਤੁਲਸੀ ਦਾ ਆਪਣਾ ਮਹੱਤਵ ਹੈ। ਤੁਲਸੀ ਆਪਣੇ ਧਾਰਮਿਕ ਮਹੱਤਵ ਤੋਂ ਇਲਾਵਾ ਆਪਣੇ ਸਿਹਤ ਲਾਭਾਂ ਲਈ ਵੀ ਜਾਣੀ ਜਾਂਦੀ ਹੈ। ਜਦੋਂ ਮਾਨਸਿਕ ਸਿਹਤ ਦੀ ਗੱਲ ਆਉਂਦੀ ਹੈ, ਤਾਂ ਇਹ ਸਭ ਤੋਂ ਭਰੋਸੇਮੰਦ ਅਤੇ ਪ੍ਰਭਾਵਸ਼ਾਲੀ ਜੜੀ ਬੂਟੀਆਂ ਵਿੱਚੋਂ ਇੱਕ ਹੈ। ਇਹ ਤੁਹਾਡੀ ਮਾਨਸਿਕ ਗਤੀਵਿਧੀ ਨੂੰ ਵਧਾਉਣ ਲਈ ਵੀ ਕਾਫ਼ੀ ਲਾਭਦਾਇਕ ਹੈ।