ਪੰਜਾਬੀ
ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਹੁੰਦੇ ਹਨ ਇਹ ਫ਼ਾਇਦੇ
Published
2 years agoon
ਨਿੰਬੂ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਈ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਲੋਕ ਗਰਮੀਆਂ ਵਿਚ ਬਹੁਤ ਜ਼ਿਆਦਾ ਨਿੰਬੂ ਪਾਣੀ ਦਾ ਸੇਵਨ ਕਰਦੇ ਹਨ। ਅੱਜ ਅਸੀਂ ਤੁਹਾਨੂੰ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਨਿੰਬੂ ਦੇ ਫਾਇਦਿਆਂ ਬਾਰੇ ਦੱਸਾਂਗੇ ਜੋ ਤੁਹਾਡੇ ਲਈ ਫਾਇਦੇਮੰਦ ਹੋਣਗੇ।
ਮੋਟਾਪਾ ਘੱਟ ਕਰੇ : ਨਿੰਬੂ ਨਾਲ ਤੁਸੀਂ ਤੇਜ਼ੀ ਨਾਲ ਵਜ਼ਨ ਘੱਟ ਕਰ ਸਕਦੇ ਹੋ। ਰੋਜ਼ਾਨਾ ਇੱਕ ਗਲਾਸ ਪਾਣੀ ‘ਚ 1 ਨਿੰਬੂ ਅਤੇ 1 ਚਮਚਾ ਸ਼ਹਿਦ ਮਿਲਾਕੇ ਪੀਣ ਨਾਲ ਭਾਰ ਤੇਜ਼ੀ ਨਾਲ ਘਟੇਗਾ। ਨਿੰਬੂ ਵਿਚ ਪੈਕਟਿਨ ਫਾਈਬਰ ਹੁੰਦਾ ਹੈ ਜੋ ਭੁੱਖ ਨੂੰ ਘਟਾਉਂਦਾ ਹੈ। ਜਿਸ ਨਾਲ ਪੇਟ ਭਰਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਜਲਦੀ ਹੀ ਮੋਟਾਪਾ ਘੱਟ ਜਾਂਦਾ ਹੈ।
ਪਾਚਨ ਵਿਚ ਮਦਦਗਾਰ : ਨਿੰਬੂ ਪਾਣੀ ਉਨ੍ਹਾਂ ਲਈ ਲਾਭਕਾਰੀ ਹੈ ਜਿਨ੍ਹਾਂ ਨੂੰ ਪੇਟ ਦੀਆਂ ਸਮੱਸਿਆਵਾਂ ਹਨ। ਨਿੰਬੂ ਪਾਚਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਰੋਜ਼ ਇਕ ਗਲਾਸ ਨਿੰਬੂ ਪਾਣੀ ਦੇ ਸੇਵਨ ਨਾਲ ਪੇਟ ਦੀ ਬਦਹਜ਼ਮੀ, ਪੇਟ ਫੁੱਲਣ, ਖੱਟੇ ਡਕਾਰ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ।
ਐਨਰਜ਼ੀ ਨੂੰ ਵਧਾਵੇ : ਨਿੰਬੂ ਵਿਚਲੇ ਪੋਸ਼ਕ ਤੱਤ ਹਾਈਡਰੇਟਿਡ ਅਤੇ ਆਕਸੀਜਨ ਨਾਲ ਭਰੇ ਹੁੰਦੇ ਹਨ ਜਿਸ ਨਾਲ ਸਾਨੂੰ ਤਾਕਤ ਅਤੇ ਤਾਜ਼ਾ ਮਹਿਸੂਸ ਹੁੰਦਾ ਹੈ। ਨਾਲ ਹੀ ਨਿੰਬੂ ਵਿਚ ਨਕਾਰਾਤਮਕ ਚਾਰਜਡ ਆਇਰਨ ਹੁੰਦਾ ਹੈ ਜੋ ਪੇਟ ਤਕ ਪਹੁੰਚਣ ‘ਤੇ ਤੁਰੰਤ instant Energy ਦਿੰਦਾ ਹੈ।
ਬੁਖਾਰ ‘ਚ ਕਾਰਗਰ : ਜੇਕਰ ਕਿਸੇ ਵਿਅਕਤੀ ਨੂੰ ਬੁਖਾਰ, ਜ਼ੁਕਾਮ, ਫਲੂ ਹੈ ਤਾਂ ਉਸ ਲਈ ਨਿੰਬੂ ਦਾ ਰਸ ਬਹੁਤ ਲਾਭਕਾਰੀ ਹੈ। ਇਹ ਪਸੀਨਾ ਵਧਾਉਂਦਾ ਹੈ ਜਿਸਦੇ ਕਾਰਨ ਸਰੀਰ ਤੋਂ ਹਾਰਮੋਨਲ ਇੰਫੈਕਸ਼ਨ ਨਿਕਲ ਜਾਂਦੀ ਹੈ।
ਕਿਡਨੀ ਡੀਟੌਕਸ : ਨਿੰਬੂ ਸਰੀਰ ਵਿਚ ਪਾਣੀ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਬਲੈਡਰ ਦੇ ਰਸਤੇ ਨੂੰ ਸਾਫ ਕਰਦਾ ਹੈ ਅਤੇ ਪੀਐਚ ਪੱਧਰ ਨੂੰ ਵੀ ਸਹੀ ਰੱਖਦਾ ਹੈ ਅਤੇ ਨੁਕਸਾਨਦੇਹ ਬੈਕਟੀਰੀਆ ਦੇ ਗਠਨ ਨੂੰ ਰੋਕਦਾ ਹੈ।
ਹਾਈ ਬਲੱਡ ਪ੍ਰੈਸ਼ਰ : ਨਿੰਬੂ ਵਿਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਹਾਈ ਬਲੱਡ ਪ੍ਰੈਸ਼ਰ ਅਤੇ ਬੇਹੋਸ਼ੀ ਵਿਚ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਦਾ ਹੈ। ਨਿੰਬੂ ਪਾਣੀ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਨੂੰ ਦਿਲ ਦੀਆਂ ਸਮੱਸਿਆਵਾਂ ਹੁੰਦੀਆਂ ਹਨ।
ਦਮਾ ਵਿੱਚ ਮਦਦਗਾਰ : ਨਿੰਬੂ ਦਾ ਰਸ ਸਾਹ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ। ਨਿੰਬੂ ਦੀ ਵਰਤੋਂ ਅਸਥਮਾ ਤੋਂ ਪੀੜਤ ਵਿਅਕਤੀ ਨੂੰ ਸ਼ਾਂਤ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਫੇਫੜਿਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਘਟਾਉਣ ਵਿਚ ਮਦਦਗਾਰ ਹੈ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
-
ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ
-
ਅਦਰਕ ਸਿਰਫ ਜ਼ੁਕਾਮ ਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਹਰਾ ਸਕਦਾ ਗੰਭੀਰ ਬਿਮਾਰੀਆਂ
-
ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ