Connect with us

ਪੰਜਾਬੀ

ਅੱਖਾਂ ਦੇ ਫਲੂ ਵਰਗੇ ਲੱਛਣ ਆਉਣ ‘ਤੇ ਘਬਰਾਉਣ ਦੀ ਲੋੜ ਨਹੀ – ਸਿਵਲ ਸਰਜਨ

Published

on

There is no need to panic when symptoms like eye flu appear - Civil Surgeon

ਲੁਧਿਆਣਾ : ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸ਼ਾਤੀ ਮੌਸਮ ਵਿਚ ਕੰਜਟਿਵਾਈਟਸ ਅੱਖਾਂ ਦੀ ਫਲੂ ਵਰਗੀ ਬਿਮਾਰੀ ਨੂੰ ਫੈਲਣ ਤੋ ਰੋਕਣ ਲਈ ਸਿਹਤ ਵਿਭਾਗ ਵਲੋ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਬਰਸ਼ਾਤੀ ਮੌਸਮ ਦੇ ਮੱਦੇਨਜ਼ਰ ਸਿਹਤ ਵਿਭਾਗ ਲੁਧਿਆਣਾ ਵਲੋ ਆਮ ਲੋਕਾਂ ਨੂੰ ਬਿਮਾਰੀਆਂ ਤੋ ਬਚਾਅ ਸਬੰਧੀ ਸਮੇਂ-ਸਮਂੇ ‘ਤੇ ਜਾਗਰੂਕ ਕੀਤਾ ਜਾ ਰਿਹਾ ਹੈ।

ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਅੱਖਾਂ ਦਾ ਲਾਲ ਹੋਣਾ, ਅੱਖਾਂ ਵਿਚ ਖੁਜਲੀ ਹੋਣੀ, ਅੱਖਾਂ ਵਿੱਚੋਂ ਪਾਣੀ ਆਉਣਾ, ਅੱਖਾਂ ਵਿਚ ਗਿੱਦ ਆਉਣੀ, ਅੱਖਾਂ ਦੇ ਹੇਠਲੇ ਹਿੱਸੇ ਵਿਚ ਸੋਜ਼ ਆਉਣੀ ਆਦਿ ਲੱਛਣ ਨਜ਼ਰ ਆਉਣ ਤਾਂ ਤੁਰੰਤ ਆਪਣੇ ਨੇੜੇ ਦੇ ਅੱਖਾਂ ਦੇ ਮਾਹਿਰ ਡਾਕਟਰ ਕੋਲੋ ਅੱਖਾਂ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਅੱਖਾਂ ਦੀ ਇਹ ਬਿਮਾਰੀ ਇੱਕ ਵਿਅਕਤੀ ਤੋ ਦੂਸਰੇ ਵਿਅਕਤੀ ਨੂੰ ਹੋ ਸਕਦੀ ਹੈ ਇਸ ਲਈ ਆਪਣੀਆਂ ਅੱਖਾਂ ਨੂੰ ਵਾਰ ਵਾਰ ਛੂਹਣ ਤੋ ਬਚੋ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਸਾਫ ਕਰੋ।

ਉਨ੍ਹਾਂ ਇਹ ਵੀ ਦੱਸਿਆ ਕਿ ਘਰ ਵਿਚ ਕਿਸੇ ਮੈਬਰ ਨੂੰ ਉਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਸ ਤੋ ਦੂਰੀ ਬਣਾ ਕੇ ਰੱਖੀ ਜਾਵੇ। ਜੇਕਰ ਕਿਸੇ ਸਕੂਲ ਵਿਚ ਪੜ੍ਹਣ ਵਾਲੇ ਬੱਚੇ ਨੂੰ ਉਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਸ ਬੱਚੇ ਨੂੰ ਸਕੂਲ ਤੋ ਛੁੱਟੀ ਕਰਵਾਈ ਜਾਵੇ ਅਤੇ ਉਸ ਦਾ ਇਲਾਜ ਕਰਵਾ ਕੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਉਪਰੰਤ ਹੀ ਸਕੂਲ ਭੇਜਿਆ ਜਾਵੇ।
ਇਸ ਦੇ ਇਲਾਜ ਲਈ ਨੇੜੇ ਦੇ ਸਿਹਤ ਕੇਦਰ ਵਿਚ ਜਾਂ ਡਾਕਟਰ ਨੂੰ ਚੈਕਅਪ ਕਰਵਾਇਆ ਜਾਵੇ। ਸਰਕਾਰੀ ਸਿਹਤ ਕੇਦਰਾਂ ਵਿੱਚ ਇਸ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।

Facebook Comments

Trending