Connect with us

ਪੰਜਾਬ ਨਿਊਜ਼

ਪੰਜਾਬ ‘ਚ ਇਸ ਦਿਨ ਤੋਂ ਬਾਅਦ ਹੀ ਮੌਸਮ ‘ਚ ਤਬਦੀਲੀ ਹੋਣ ਦੀ ਹੈ ਸੰਭਾਵਨਾ, ਜਾਣੋ ਕਦੋਂ ਤੋਂ ਪਵੇਗਾ ਮੀਂਹ

Published

on

There is a possibility of change in the weather in Punjab only after this day, know when it will rain

ਲੁਧਿਆਣਾ : ਮੌਸਮ ਵਿਭਾਗ ਪੀਏਯੂ ਦੇ ਮਾਹਿਰ ਡਾ.ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਵੀਰਵਾਰ ਨੂੰ ਦਿਨ ਦਾ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਜੋ ਕਿ 3 ਡਿਗਰੀ ਸਧਾਰਨ ਨਾਲੋਂ ਵੱਧ ਹੈ। ਦਿਨ-ਬ-ਦਿਨ ਤਾਪਮਾਨ ਵੱਧਣ ਨਾਲ ਗਰਮੀ ਵੱਧ ਰਹੀ ਹੈ ਅਤੇ ਬਾਰਿਸ਼ ਦੀ ਸੰਭਾਵਨਾ ਵੀ ਨਜ਼ਰ ਨਹੀਂ ਆ ਰਹੀ

ਜੇਕਰ ਅਗਸਤ ਮਹੀਨੇ ਦੀ ਗੱਲ ਕਰੀਏ ਤਾਂ ਮੌਨਸੂਨ ਦੀ ਸਥਿਤੀ ਜ਼ਿਆਦਾ ਤਸੱਲੀਬਖਸ਼ ਨਹੀਂ ਰਹੀ ਅਤੇ ਪੰਜਾਬ ਵਿੱਚ ਸਧਾਰਨ ਨਾਲੋਂ 60 ਫੀਸਦੀ ਵਰਖਾ ਘੱਟ ਰਹੀ। ਹੁਣ ਵੀ ਲਗਾਤਾਰ 10 ਦਿਨ ਤੋਂ ਕੋਈ ਬਾਰਿਸ਼ ਰਿਕਾਰਡ ਨਹੀਂ ਕੀਤੀ ਗਈ ਜਿਸ ਨਾਲ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ ਹੈ। ਹਵਾ ਵਿੱਚ ਨਮੀਂ ਅਤੇ ਸੂਰਜੀ ਘੰਟੇ ਵੀ ਸਧਾਰਨ ਨਾਲੋਂ ਜ਼ਿਆਦਾ ਚੱਲ ਰਹੇ ਹਨ।

ਹਵਾ ਦੀ ਗਤੀ ਵੀ ਸਿਰਫ 2.5 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ ਅਤੇ ਦਿਸ਼ਾ ਵੀ ਜ਼ਿਆਦਾਤਰ ਉੱਤਰ-ਪੱਛਮੀ ਰਹੀ ਹੈ, ਜਿਸ ਨਾਲ ਮਾਨਸੂਨ ਸਰਗਰਮ ਨਹੀ ਹੋ ਰਹੀ ਹੈ। ਆਉਣ ਵਾਲੇ 2-3 ਦਿਨ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜਿਸ ਨਾਲ ਗਰਮੀ ਤੋਂ ਥੋਡ਼੍ਹੀ ਰਾਹਤ ਮਿਲ ਸਕਦੀ ਹੈ।

Facebook Comments

Trending