Connect with us

ਅਪਰਾਧ

ਫੈਕਟਰੀ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ

Published

on

Theft of goods worth millions of rupees from factory locks

ਲੁਧਿਆਣਾ : ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਫ਼ੇਸ 7 ‘ਚ ਚੋਰ ਇਕ ਫੈਕਟਰੀ ਦੇ ਤਾਲੇ ਤੋ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਫੈਕਟਰੀ ਦੇ ਮੈਨੇਜਰ ਪ੍ਰਸ਼ਾਂਤ ਤਿਵਾੜੀ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਫੈਕਟਰੀ ਬੰਦ ਕਰਕੇ ਚਲੇ ਗਏ ਸਨ, ਜਦੋਂ ਉਹ ਵਾਪਸ ਅਗਲੇ ਦਿਨ ਫੈਕਟਰੀ ਆਏ ਤਾਂ ਫੈਕਟਰੀ ਦੇ ਤਾਲੇ ਟੁੱਟੇ ਹੋਏ ਅਤੇ ਉਥੇ ਪਿਆ ਨਟ ਬੋਲਟ ਦਾ ਸਾਮਾਨ ਚੋਰੀ ਹੋ ਚੁੱਕਾ ਸੀ। ਚੋਰੀ ਕੀਤੇ ਸਾਮਾਨ ਦੀ ਕੀਮਤ ਲੱਖਾਂ ਵਿਚ ਦੱਸੀ ਜਾਂਦੀ ਹੈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ।

Facebook Comments

Trending