Connect with us

ਅਪਰਾਧ

ਸਮੈਕ ਵੇਚਣ ਆਏ ਨੌਜਵਾਨਾਂ ਨੂੰ ਪਿੰਡ ਵਾਲਿਆਂ ਨੇ ਪਾਇਆ ਘੇਰਾ, ਕੀਤਾ ਪੁਲਸ ਹਵਾਲੇ

Published

on

The youths who came to sell smack were surrounded by the villagers and handed over to the police

ਮਾਛੀਵਾੜਾ( ਲੁਧਿਆਣਾ ) : ਪਿੰਡ ਚੱਕੀ ਵਿਖੇ ਨਸ਼ਾ ਵੇਚਣ ਆਏ 3 ਨੌਜਵਾਨਾਂ ਨੂੰ ਲੋਕਾਂ ਨੇ ਘੇਰਾ ਪਾ ਲਿਆ ਅਤੇ ਪੁਲਸ ਹਵਾਲੇ ਕੀਤਾ। ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਪਿੰਡ ਚੱਕੀ ’ਚੋਂ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਇੱਕ ਪਜੈਰੋ ਗੱਡੀ ਵਿਚ ਗੁਰਪ੍ਰੀਤ ਸਿੰਘ ਉਰਫ਼ ਗੁੱਗੂ, ਲਵਪ੍ਰੀਤ ਸਿੰਘ ਉਰਫ਼ ਲਵੀ ਵਾਸੀ ਮਾਣੇਵਾਲ ਅਤੇ ਸੁਖਪ੍ਰੀਤ ਸਿੰਘ ਉਰਫ਼ ਲਾਡੀ ਵਾਸੀ ਚੱਕੀ ਸਵਾਰ ਹੋ ਕੇ ਸਾਹਿਬ ਸਿੰਘ ਦੇ ਘਰ ਆਏ ਹੋਏ ਹਨ, ਜੋ ਉੱਥੇ ਆਪਣੇ ਗਾਹਕਾਂ ਨੂੰ ਬੈਠ ਕੇ ਸਮੈਕ ਵੇਚ ਰਹੇ ਹਨ।

ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਉਕਤ ਵਿਅਕਤੀ ਦੇ ਘਰ ਜਾ ਕੇ ਪਜੈਰੋ ਗੱਡੀ ਨੂੰ ਘੇਰਾ ਪਾ ਲਿਆ ਅਤੇ ਇਨ੍ਹਾਂ ਤਿੰਨਾਂ ਨੌਜਵਾਨਾਂ ਤੋਂ ਬਰਾਮਦ ਹੋਏ ਛੋਟੇ ਕਾਲੇ ਬੈਗ ਵਿਚੋਂ ਇੱਕ ਕੰਪਿਊਟਰ ਕੰਡਾ, ਪਲਾਸਟਿਕ ਦੀਆਂ ਲਿਫ਼ਾਫੀਆਂ, 2 ਲੈਟਰ ਅਤੇ ਇੱਕ ਲਿਫ਼ਾਫੀ ’ਚੋਂ 1 ਗ੍ਰਾਮ ਸਮੈਕ ਵੀ ਬਰਾਮਦ ਕੀਤੀ।

ਸਹਾਇਕ ਥਾਣੇਦਾਰ ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਚੱਕੀ ਪੁੱਜਾ ਅਤੇ ਉੱਥੇ ਜਾ ਕੇ ਤਲਾਸ਼ੀ ਦੌਰਾਨ ਕਾਰ ਦੇ ਡੈਸ਼ ਬੋਰਡ ’ਚੋਂ 9 ਗ੍ਰਾਮ ਸਮੈਕ ਹੋਰ ਬਰਾਮਦ ਹੋਈ। ਪੁਲਸ ਨੇ 10 ਗ੍ਰਾਮ ਸਮੈਕ ਮਿਲਣ ’ਤੇ ਜਿੱਥੇ ਪਜੈਰੋ ਗੱਡੀ ਨੂੰ ਜ਼ਬਤ ਕਰ ਲਿਆ, ਉੱਥੇ ਸਮੈਕ ਵੇਚਣ ਆਏ ਗੁਰਪ੍ਰੀਤ ਸਿੰਘ ਉਰਫ਼ ਗੁੱਗੂ, ਲਵਪ੍ਰੀਤ ਸਿੰਘ ਉਰਫ਼ ਲਵੀ ਅਤੇ ਸੁਖਪ੍ਰੀਤ ਸਿੰਘ ਉਰਫ਼ ਲਾਡੀ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਹੈ।

 

Facebook Comments

Trending