Connect with us

ਅਪਰਾਧ

ਆਪਣੇ ਆਪ ਨੂੰ ਡਾਕਖਾਨੇ ਦੀ ਏਜੰਟ ਦੱਸਣ ਵਾਲੀ ਔਰਤ ਨੇ ਕੀਤੀ 7 ਲੱਖ 58 ਹਜ਼ਾਰ ਰੁਪਏ ਦੀ ਧੋਖਾਧੜੀ

Published

on

The woman, who identified herself as a post office agent, committed fraud of Rs 7 lakh 58 thousand

ਲੁਧਿਆਣਾ : ਡਾਕਖਾਨੇ ਦੀ ਏਜੰਟ ਦੱਸਣ ਵਾਲੀ ਮਹਿਲਾ ਨੇ ਲੁਧਿਆਣਾ ਦੇ ਦਸਮੇਸ਼ ਨਗਰ ਦੀ ਰਹਿਣ ਵਾਲੀ ਔਰਤ ਨਾਲ 7 ਲੱਖ 58 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਦਸਮੇਸ਼ ਨਗਰ ਦੇ ਵਾਸੀ ਪ੍ਰੇਮਜੀਤ ਪਾਸੀ ਦੇ ਬਿਆਨਾਂ ਉੱਪਰ ਪਾਲਮ ਵਿਹਾਰ ਪੱਖੋਵਾਲ ਰੋਡ ਦੀ ਰਹਿਣ ਵਾਲੀ ਹਰਬੰਸ ਕੌਰ ਦੇ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪ੍ਰੇਮਜੀਤ ਪਾਸੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਹਰਬੰਸ ਕੌਰ ਉਨ੍ਹਾਂ ਦੀ ਵਾਕਫ਼ ਹੈ। ਹਰਬੰਸ ਕੌਰ ਉਨ੍ਹਾਂ ਦੀ ਪਤਨੀ ਰੇਖਾ ਨਾਲ ਇਸ ਕਦਰ ਘੁਲ ਮਿਲ ਗਈ ਕੇ ਧੋਖਾਧੜੀ ਬਾਰੇ ਉਹ ਸੋਚ ਵੀ ਨਹੀਂ ਸੀ ਸਕਦੇ। ਪ੍ਰੇਮਜੀਤ ਨੇ ਦੱਸਿਆ ਕਿ ਹਰਬੰਸ ਕੌਰ ਨੇ ਉਨ੍ਹਾਂ ਦੀ ਪਤਨੀ ਰੇਖਾ ਨੂੰ ਇਹ ਆਖਿਆ ਕਿ ਉਹ ਡਾਕਖਾਨੇ ਵਿਚ ਏਜੰਟ ਹੈ। ਡਾਕਖਾਨੇ ਵਿੱਚ ਐੱਫ ਡੀ ਕਰਵਾਉਣ ਦੀ ਗੱਲ ਆਖ ਕੇ ਉਸ ਨੇ 21 ਅਕਤੂਬਰ 2016 ਨੂੰ ਰੇਖਾ ਦਾ ਖਾਤਾ ਖੁਲ੍ਹਵਾਇਆ ਅਤੇ 6 ਲੱਖ 99 ਹਜ਼ਾਰ ਰੁਪਏ ਦੀ ਐਫਡੀ ਕਰਵਾ ਦਿੱਤੀ। ਹਰਬੰਸ ਕੌਰ ਨੇ ਰੇਖਾ ਉੱਪਰ ਇਸ ਕਦਰ ਵਿਸ਼ਵਾਸ ਬਣਾ ਲਿਆ ਕਿ ਉਹ ਪੈਸੇ ਜਮ੍ਹਾ ਕਰਵਾਉਣ ਅਤੇ ਕਢਵਾਉਣ ਦੇ ਨਾਮ ਉੱਪਰ ਉਸ ਕੋਲੋਂ ਅਕਸਰ ਦਸਤਖ਼ਤ ਕਰਵਾ ਲੈਂਦੀ ਸੀ।

ਤੇਜ਼ ਤਰਾਰ ਹਰਬੰਸ ਕੌਰ ਨੇ ਧੋਖੇ ਨਾਲ ਸਾਲ 2017 ਵਿੱਚ ਰੇਖਾ ਦੇ ਖਾਤੇ ਚੋਂ 7 ਲੱਖ 58 ਹਜ਼ਾਰ ਰੁਪਏ ਕਢਵਾ ਲਏ। ਕੁਝ ਸਮੇਂ ਬਾਅਦ ਜਦ ਪ੍ਰੇਮਜੀਤ ਨੇ ਐਫ ਡੀ ਖਾਤੇ ਤੇ ਝਾਤੀ ਮਾਰੀ ਤਾਂ ਉਸ ਦੇ ਹੋਸ਼ ਉੱਡ ਗਏ। ਰੇਖਾ ਦਾ ਖਾਤਾ ਖਾਲੀ ਹੋ ਚੁੱਕਾ ਸੀ। ਇਸ ਮਾਮਲੇ ਸਬੰਧੀ ਪ੍ਰੇਮਜੀਤ ਨੇ ਮਾਰਚ ਮਹੀਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਤਫਤੀਸ਼ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਹਰਬੰਸ ਕੌਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ ਪੰਜ ਦੇ ਤਫ਼ਤੀਸ਼ੀ ਅਫ਼ਸਰ ਕੁਲਬੀਰ ਸਿੰਘ ਨੇ ਦੱਸਿਆ ਕਿ ਅਜਿਹੇ ਹੀ ਧੋਖਾਧੜੀ ਦੇ ਦੋ ਮਾਮਲਿਆਂ ਵਿੱਚ ਹਰਬੰਸ ਕੌਰ ਪਹਿਲਾਂ ਤੋਂ ਹੀ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਬੰਦ ਹੈ ।

Facebook Comments

Trending