Connect with us

ਪੰਜਾਬ ਨਿਊਜ਼

ਪੰਜਾਬ ’ਚ ਫ਼ਿਰ ਕਰਵਟ ਲਵੇਗਾ ਮੌਸਮ ! ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

Published

on

The weather will take a curve again in Punjab! The department made this prediction

ਲੁਧਿਆਣਾ : ਪੱਛਮੀ ਡਿਸਟਰਬੈਂਸ ਦੇ ਪ੍ਰਭਾਵ ਹੇਠ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਖੇ ਅਗਲੇ 2 ਦਿਨ ਬੱਦਲਵਾਈ, ਤੇਜ਼ ਹਵਾਵਾਂ ਤੇ ਕਈ ਥਾਈਂ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਗਲੇ 2 ਦਿਨ ਧੂੜ ਭਰੀ ਹਨ੍ਹੇਰੀ ਚਲ ਸਕਦੀ ਹੈ ਪਰ 2 ਦਿਨਾਂ ਤੋਂ ਬਾਅਦ ਸੂਬੇ ਦੇ ਤਾਪਮਾਨ ਵਿਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ।

ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ ਤਾਪਮਾਨ ਵਿਚ 0.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸੂਬੇ ਵਿਚ ਸਭ ਤੋ ਵੱਧ ਤਾਪਮਾਨ ਫਤਿਹਗੜ੍ਹ ਸਾਹਿਬ ਦਾ 41.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੱਛਮੀ ਡਿਸਰਬੈਂਸ ਕਾਰਨ ਪਿਛਲੇ ਹਫਤੇ ਪਈ ਤੇਜ਼ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ। ਇਸ ਹਫ਼ਤੇ ਤਾਪਮਾਨ ਵਿਚ 2 ਤੋਂ 3 ਡਿਗਰੀ ਦੀ ਕਮੀ ਦੇਖਣ ਨੂੰ ਮਿਲੀ ਹੈ।

Facebook Comments

Trending