Connect with us

ਪੰਜਾਬੀ

ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼ ! ਠੰਡੀਆਂ ਹਵਾਵਾਂ ਦਾ ਦੌਰ ਰਹੇਗਾ ਜਾਰੀ

Published

on

The weather will change in Punjab! The period of cold winds will continue

ਲੁਧਿਆਣਾ : ਪੰਜਾਬ ਤੇ ਹਰਿਆਣਾ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ । ਮੀਂਹ ਤੋਂ ਬਾਅਦ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਇੱਕ ਵਾਰ ਫਿਰ ਮੌਸਮ ਦੀ ਠੰਡਕ ਵਧਾ ਦਿੱਤੀ ਹੈ। ਜਿੱਥੇ ਦੁਪਹਿਰ ਵੇਲੇ ਧੁੱਪ ਨਿਕਲਦੀ ਹੈ, ਉੱਥੇ ਸਵੇਰੇ-ਰਾਤ ਠੰਡ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ 15 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਬਹੁਤ ਜ਼ਿਆਦਾ ਧੁੱਪ ਨਿਕਲਣ ਦੀ ਸੰਭਾਵਨਾ ਹੈ।

ਮਿਲੀ ਜਾਣਕਾਰੀ ਅਨੁਸਾਰ ਠੰਡ ਵਿੱਚ ਵਾਧਾ ਹੋਵੇਗਾ। ਦੱਸ ਦੇਈਏ ਕਿ ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਪਟਿਆਲਾ ਵਿੱਚ 9 ਡਿਗਰੀ,ਲੁਧਿਆਣਾ ਵਿੱਚ 9.6 ਡਿਗਰੀ ਸੈਲਸੀਅਸ, ਅੰਬਾਲਾ ਵਿੱਚ 11.2 ਡਿਗਰੀ,ਹਿਸਾਰ ਵਿੱਚ 14.8 ਡਿਗਰੀ, ਕਰਨਾਲ ਵਿੱਚ 8.8 ਡਿਗਰੀ ਸੈਲਸੀਅਸ ਰਿਹਾ।

Facebook Comments

Trending