Connect with us

ਪੰਜਾਬੀ

ਪੰਜਾਬ ’ਚ ਮੁੜ ਬਦਲੇਗਾ ਮੌਸਮ, ਹੋਵੇਗੀ ਬੂੰਦਾ-ਬਾਂਦੀ ਤੇ ਚੱਲਣਗੀਆਂ ਤੇਜ਼ ਹਵਾਵਾਂ

Published

on

The weather will change again in Punjab, there will be drizzle and strong winds

ਲੁਧਿਆਣਾ : ਪੰਜਾਬ ’ਚ ਪਿਛਲੇ ਦੋ ਹਫ਼ਤਿਆਂ ਤੋਂ ਮੌਸਮ ਸਾਫ਼ ਚੱਲ ਰਿਹਾ ਹੈ। ਤੇਜ਼ ਧੁੱਪ ਦੀ ਵਜ੍ਹਾ ਨਾਲ ਗਰਮੀ ਮਹਿਸੂਸ ਹੋਣ ਲੱਗ ਗਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਦਿਨ ਦਾ ਪਾਰਾ 27 ਤੋਂ 30 ਡਿਗਰੀ ਸੈਲਸੀਅਸ ਚੱਲ ਰਿਹਾ ਹੈ। ਵਧਦੇ ਪਾਰੇ ਦੀ ਵਜ੍ਹਾ ਨਾਲ ਕਣਕ ਦੀ ਫਸਲ ’ਤੇ ਸੰਕਟ ਮੰਡਰਾ ਰਿਹਾ ਹੈ। ਇਸ ਦੌਰਾਨ ਕਿਸਾਨ ਇਹੀ ਅਰਦਾਸ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਮੌਸਮ ਦੇ ਗਰਮ ਮਿਜਾਜ਼ ਠੰਡੇ ਹੋ ਜਾਣ।

ਮੌਸਮ ਕੇਂਦਰ ਚੰਡੀਗੜ੍ਹ ਦੀ ਮੰਨੀਏ ਤਾਂ ਪੰਜਾਬ ’ਚ ਮੌਸਮ ਬਦਲਣ ਜਾ ਰਿਹਾ ਹੈ। ਵਿਭਾਗ ਮੁਤਾਬਕ ਹਿਮਾਚਲ ਰੀਜਨ ’ਚ ਦੁਬਾਰਾ ਪੱਛਮੀ ਦਬਾਅ ਐਕਟਿਵ ਹੋਣ ਜਾ ਰਿਹਾ ਹੈ। ਇਸ ਕਾਰਨ ਅੱਜ ਸੋਮਵਾਰ ਅਤੇ ਕੱਲ ਮੰਗਲਵਾਰ ਨੂੰ ਬੱਦਲ ਛਾਏ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਬੂੰਦਾ-ਬਾਂਦੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Facebook Comments

Trending