Connect with us

ਪੰਜਾਬੀ

ਪੰਜਾਬ ‘ਚ ਮੁੜ ਬਦਲੇਗਾ ਮੌਸਮ, ਇਸ ਦਿਨ ਤੋਂ ਪਵੇਗਾ ਮੀਂਹ, ਮੌਸਮ ਵਿਭਾਗ ਵਲੋਂ ਅਲਰਟ ਜਾਰੀ

Published

on

ਲੁਧਿਆਣਾ : ਸੂਬੇ ਭਰ ’ਚ ਮੰਗਲਵਾਰ ਨੂੰ ਮੌਸਮ ਸੁਹਾਵਣਾ ਰਿਹਾ। ਜ਼ਿਆਦਾਤਰ ਜ਼ਿਲ੍ਹਿਆਂ ’ਚ ਧੁੱਪ ਖਿੜੀ ਰਹੀ। ਬੁੱਧਵਾਰ ਨੂੰ ਮੌਸਮ ਖ਼ੁਸ਼ਕ ਰਹੇਗਾ ਤੇ ਕਿਤੇ-ਕਿਤੇ ਬੱਦਲ ਛਾਏ ਰਹਿ ਸਕਦੇ ਹਨ। ਮੌਸਮ ਵੀਰਵਾਰ ਨੂੰ ਫਿਰ ਤੋਂ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 30 ਤੇ 31 ਮਾਰਚ ਨੂੰ ਦੋ ਦਿਨ ਸੂਬੇ ਭਰ ’ਚ ਗਰਜ ਨਾਲ ਮੀਂਹ ਪੈਣ ਤੇ ਗੜੇ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 30 ਤੇ 31 ਮਾਰਚ ਨੂੰ ਕਿਸਾਨਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਇਨ੍ਹਾਂ ਦਿਨਾ ’ਚ ਕਿਸਾਨਾਂ ਨੂੰ ਕਿਸੇ ਵੀ ਫ਼ਸਲ ਨੂੰ ਪਾਣੀ ਨਾ ਦੇਣ ਅਤੇ ਛਿੜਕਾਅ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਕਣਕ ਦੀ ਫ਼ਸਲ ਪੱਕਣ ਦੇ ਨਜ਼ਦੀਕ ਹੈ, ਇਸ ਲਈ ਖੇਤਾਂ ’ਚ ਪਾਣੀ ਨਾ ਲਾਉਣ ਲਈ ਕਿਹਾ ਗਿਆ ਹੈ। ਸਰ੍ਹੋਂ ਦੀ ਕਟਾਈ ਮੌਸਮ ਸਾਫ਼ ਹੋਣ ਤੱਕ ਰੱਦ ਕਰਨ ਦੀ ਸਲਾਹ ਦਿੱਤੀ ਗਈ ਹੈ।

Facebook Comments

Trending