Connect with us

ਪੰਜਾਬ ਨਿਊਜ਼

ਪੰਜਾਬ ‘ਚ ਸੁਹਾਵਣਾ ਰਹੇਗਾ ਮੌਸਮ ! ਅਗਲੇ 4 ਦਿਨਾਂ ਲਈ ਅਲਰਟ ਜਾਰੀ, ਪੜ੍ਹੋ ਤਾਜ਼ਾ ਅਪਡੇਟ

Published

on

The weather will be pleasant in Punjab! Alerts issued for next 4 days, read latest updates

ਲੁਧਿਆਣਾ : ਪੰਜਾਬ ‘ਚ ਵੀਰਵਾਰ ਨੂੰ ਕਈ ਥਾਵਾਂ ’ਤੇ ਹਲਕੇ ਬੱਦਲ ਛਾਏ ਤਾਂ ਕਈ ਜਗ੍ਹਾ ਧੁੱਪ ਰਹੀ। ਤਾਪਮਾਨ ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਵਿਚ ਜ਼ਿਆਦਾਤਰ ਥਾਵਾਂ ’ਤੇ ਹਾਲੇ ਵੀ ਦਿਨ ਦਾ ਪਾਰਾ 38 ਤੋਂ 40 ਡਿਗਰੀ ਸੈਲਸੀਅਸ ਰਿਹਾ, ਜਿਹੜਾ ਆਮ ਤੋਂ ਜ਼ਿਆਦਾ ਹੀ ਹੈ। ਜ਼ਿਆਦਾਤਰ ਥਾਵਾਂ ’ਤੇ ਰਾਤ ਦਾ ਤਾਪਮਾਨ ਵੀ ਆਮ ਤੋਂ ਇਕ ਤੋਂ ਚਾਰ ਡਿਗਰੀ ਵੱਧ ਰਿਹਾ।

ਆਈਐੱਮਡੀ ਵੱਲੋਂ ਜਾਰੀ ਅਲਰਟ ਅਨੁਸਾਰ ਅਗਲੇ ਚਾਰ ਦਿਨਾਂ ਵਿਚ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਬੱਦਲ ਛਾਏ ਰਹਿਣਗੇ ਅਤੇ ਕਈ ਥਾਵਾਂ ’ਤੇ ਬੂੰਦਾਂਬਾਂਦੀ ਵੀ ਹੋਵੇਗੀ। ਬਠਿੰਡਾ ਸਭ ਤੋਂ ਗਰਮ ਰਿਹਾ ਅਤੇ ਉੱਥੇ ਤਾਪਮਾਨ ਆਮ ਤੋਂ ਦੋ ਡਿਗਰੀ ਵੱਧ 43.0 ਡਿਗਰੀ ਰਿਹਾ। ਇੱਥੇ ਰਾਤ ਦਾ ਤਾਪਮਾਨ 27.4 ਡਿਗਰੀ ਦਰਜ ਕੀਤਾ ਗਿਆ।

ਅੰਮ੍ਰਿਤਸਰ ਵਿਚ ਦਿਨ ਦਾ ਤਾਪਮਾਨ 40.2 ਅਤੇ ਰਾਤ ਦਾ ਤਾਪਮਾਨ 28.3 ਡਿਗਰੀ ਰਿਹਾ। ਇਸੇ ਤਰ੍ਹਾਂ ਲੁਧਿਆਣਾ ਵਿਚ 38.5 ਅਤੇ ਜਲੰਧਰ ਵਿਚ ਦਿਨ ਦਾ ਤਾਪਮਾਨ 39.6 ਡਿਗਰੀ ਦੇ ਆਸਪਾਸ ਰਿਹਾ।

Facebook Comments

Trending