Connect with us

ਪੰਜਾਬੀ

ਪੰਜਾਬ ਅੰਦਰ ਆਉਣ ਵਾਲੇ ਸਮੇਂ ‘ਚ ਮੌਸਮ ਖੁਸ਼ਕ ਤੇ ਗਰਮ ਰਹੇਗਾ

Published

on

The weather will be hot and dry in Punjab in the near future

ਲੁਧਿਆਣਾ : ਪੰਜਾਬ ਦੇ ਲੋਕਾਂ ਨੂੰ ਹਾਲ ਦੀ ਘੜੀ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਮੌਸਮ ਵਿਭਾਗ ਅਨੁਸਾਰ ਪੰਜਾਬ ਅੰਦਰ ਆਉਣ ਵਾਲੇ ਸਮੇਂ ‘ਚ ਮੌਸਮ ਖੁਸ਼ਕ ਤੇ ਗਰਮ ਰਹਿਣ ਦੀ ਭਵਿੱਖਬਾਣੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਮੌਸਮ ਦੇ ਮਿਜ਼ਾਜ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਉਣ ਵਾਲੇ ਦਿਨਾਂ ਦੌਰਾਨ ਸਬਜ਼ੀਆਂ ਨੂੰ 4-5 ਦਿਨਾਂ ਦੇ ਵਕਫ਼ੇ ‘ਤੇ ਪਾਣੀ ਲਗਾਉਣ ਅਤੇ ਫ਼ਲਾਂ ਦੇ ਬਾਗਾਂ ਨੂੰ ਲਗਾਤਾਰ ਹਲਕੀਆਂ ਸਿੰਜਾਈਆਂ ਕਰਦੇ ਰਹਿਣ।

ਪੰਜਾਬ ਦੇ ਨੀਮ ਪਹਾੜੀ ਇਲਾਕਿਆਂ, ਮੈਦਾਨੀ ਇਲਾਕਿਆਂ ਤੇ ਦੱਖਣ-ਪੱਛਮੀ ਇਲਾਕਿਆਂ ‘ਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਤੋਂ 43 ਡਿਗਰੀ ਸੈਲਸੀਅਸ, ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਤੋਂ 29 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

Facebook Comments

Trending