ਲੁਧਿਆਣਾ : ਬੁੱਧਵਾਰ ਦੇਰ ਰਾਤ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ‘ਚ ਹੋਈ ਹਲਕੀ ਬਾਰਿਸ਼ ਨਾਲ ਮਹਾਂਨਗਰ ਦਾ ਮੌਸਮ ਇਕ ਵਾਰ ਫਿਰ ਠੰਡਾ ਹੋ ਗਿਆ। ਇਸ ਦੌਰਾਨ ਵੀਰਵਾਰ ਸਵੇਰੇ ਤੇਜ਼ ਮੀਂਹ ਅਤੇ ਤੇਜ਼ ਰਫਤਾਰ ਠੰਡੀਆਂ ਹਵਾਵਾਂ ਕਾਰਨ ਮੌਸਮ ਪੂਰੀ ਤਰ੍ਹਾਂ ਬਦਲ ਗਿਆ।
ਸ਼ਹਿਰ ਵਿੱਚ ਕਈ ਦਿਨਾਂ ਦੀ ਤਿੱਖੀ ਧੁੱਪ ਤੋਂ ਬਾਅਦ ਅੱਜ ਮੀਂਹ ਅਤੇ ਠੰਡੀਆਂ ਤੇਜ਼ ਹਵਾਵਾਂ ਕਾਰਨ ਮੌਸਮ ਵਿੱਚ ਇੱਕਦਮ ਤਬਦੀਲੀ ਆਈ ਹੈ, ਜਿਸ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ਹਿਰ ਵਾਸੀਆਂ ਨੂੰ ਫਿਰ ਤੋਂ ਠੰਢ ਮਹਿਸੂਸ ਹੋਣ ਲੱਗੀ ਹੈ। ਇਸ ਦੌਰਾਨ ਅੱਜ ਸੰਘਣੇ ਬੱਦਲਾਂ ਦੀ ਚਾਦਰ ਨਾਲ ਢਕੇ ਸੂਰਜ ਦੇਵਤਾ ਅਸਮਾਨ ਵਿੱਚ ਬੱਦਲਾਂ ਨਾਲ ਲੁਕਣ-ਮੀਟੀ ਦੀ ਖੇਡ ਖੇਡ ਰਿਹਾ ਹੈ।