Connect with us

ਪੰਜਾਬ ਨਿਊਜ਼

ਸਕੂਲ ਪ੍ਰਿੰਸੀਪਲ ਦੀ ਵੀਡੀਓ ਨੇ ਮਚਾਈ ਹਲਚਲ, ਕਰ ਰਿਹਾ ਸੀ ਗੰਦੇ ਕੰਮ ਤੇ ਫਿਰ…

Published

on

ਅੰਮ੍ਰਿਤਸਰ: ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਅਧਿਕਾਰੀ ਜਿੱਥੇ ਸਿੱਖਾਂ ਲਈ ਮਿਸਾਲ ਬਣਦੇ ਜਾ ਰਹੇ ਹਨ, ਉੱਥੇ ਹੀ ਕੁਝ ਮੈਂਬਰ ਅਜਿਹੀਆਂ ਗ਼ਲਤੀਆਂ ਵੀ ਕਰ ਰਹੇ ਹਨ, ਜਿਨ੍ਹਾਂ ਦਾ ਜਵਾਬ ਦੇਣਾ ਬਾਕੀ ਅਧਿਕਾਰੀਆਂ ਤੇ ਦੀਵਾਨ ਦੇ ਮੈਂਬਰਾਂ ਨੂੰ ਔਖਾ ਹੋ ਰਿਹਾ ਹੈ।ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਨੇ ਬੀਤੀ ਰਾਤ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਪਰਮਿੰਦਰ ਸਿੰਘ ਮੱਤੇਵਾਲ ਦੀ ਮੀਟਿੰਗ ਦੀ ਵੀਡੀਓ ਜਨਤਕ ਕਰਕੇ ਹਲਚਲ ਮਚਾ ਦਿੱਤੀ ਹੈ।

ਇਸ ਵੀਡੀਓ ‘ਚ ਇਕ ਹਿੰਦੀ ਗੀਤ ਚੱਲ ਰਿਹਾ ਹੈ ਅਤੇ ਕਈ ਜੋੜੇ ਉਸ ਗੀਤ ਦੇ ਸੰਗੀਤ ‘ਤੇ ਅਸ਼ਲੀਲ ਅਤੇ ਇਤਰਾਜ਼ਯੋਗ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ।ਇਸ ਵੀਡੀਓ ਦੇ ਜਨਤਕ ਹੋਣ ਤੋਂ ਬਾਅਦ ਸ਼ਹਿਰ ‘ਚ ਚਰਚਾਵਾਂ ਗਰਮ ਹੋ ਗਈਆਂ ਅਤੇ ਲੋਕਾਂ ਨੇ ਦੀਵਾਨ ਦੇ ਅਧਿਕਾਰੀਆਂ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ।ਇਸ ਵੀਡੀਓ ਦਾ ਪਤਾ ਲੱਗਦਿਆਂ ਹੀ ਦੀਵਾਨ ਦੇ ਚੇਅਰਮੈਨ ਡਾ: ਇੰਦਰਬੀਰ ਸਿੰਘ ਨਿੱਝਰ ਨੇ ਸਖ਼ਤ ਕਾਰਵਾਈ ਕਰਦਿਆਂ ਪਰਮਵੀਰ ਸਿੰਘ ਮੱਤੇਵਾਲ ਨੂੰ ਦੀਵਾਨ ਦੀ ਮੈਂਬਰਸ਼ਿਪ ਤੋਂ ਤੁਰੰਤ ਮੁਅੱਤਲ ਕਰ ਦਿੱਤਾ ਅਤੇ ਹੋਰ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਅਜਿਹੀਆਂ ਗਲਤੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਸਬੰਧੀ ਪਰਮਵੀਰ ਸਿੰਘ ਮੱਤੇਵਾਲ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਦੇ ਇਕ ਪਰਿਵਾਰਕ ਪ੍ਰੋਗਰਾਮ ਦੀ ਹੈ ਅਤੇ ਪ੍ਰੋਗਰਾਮ ਦਾ ਵਿਸ਼ਾ ਤਿਆਰ ਕਰਨ ਵਾਲੇ ਵਿਅਕਤੀਆਂ ਨੇ ਹੀ ਇਹ ਵੀਡੀਓ ਬਣਾਈ ਹੈ |ਉਨ੍ਹਾਂ ਕਿਹਾ ਕਿ ਇਹ ਇੱਕ ਨਿੱਜੀ ਸਮਾਗਮ ਦੀ ਵੀਡੀਓ ਹੈ। ਦੱਸ ਦੇਈਏ ਕਿ ਪਰਮਵੀਰ ਸਿੰਘ ਮੱਤੇਵਾਲ ਸਰਕਾਰੀ ਮਾਈ ਭਾਗੋ ਕਾਲਜ ਦੇ ਪ੍ਰਿੰਸੀਪਲ ਵੀ ਹਨ।

Facebook Comments

Trending