Connect with us

ਪੰਜਾਬ ਨਿਊਜ਼

ਪੰਜਾਬ ਦੇ ਸ਼ਾਪਿੰਗ ਮਾਲ ਨੂੰ ਬੰ. ਬ ਨਾਲ ਉਡਾਉਣ ਦੀ ਧ. ਮਕੀ, ਦਹਿ. ਸ਼ਤ ਦਾ ਮਾਹੌਲ

Published

on

ਅੰਮ੍ਰਿਤਸਰ: ਪੰਜਾਬ ਦੇ ਮੋਹਾਲੀ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਸ਼ਾਪਿੰਗ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ‘ਤੇ ਮੌਜੂਦ ਮੋਹਾਲੀ ਪੁਲਸ ਦੇ ਐੱਸ. ਮਨਪ੍ਰੀਤ ਸਿੰਘ ਪੁਲਿਸ ਫੋਰਸ ਸਮੇਤ ਵੀ.ਆਰ. ਪੰਜਾਬ ਮਾਲ ਵਿੱਚ ਪਹੁੰਚ ਕੇ ਮਾਲ ਖਾਲੀ ਕਰਵਾਇਆ।

ਪੁਲਿਸ ਟੀਮਾਂ ਨੇ ਮਾਲ ਨੂੰ ਖਾਲੀ ਕਰਵਾ ਲਿਆ। ਇਸ ਤੋਂ ਬਾਅਦ ਪੁਲਿਸ ਵਿਭਾਗ ਦੇ ਸਰਚ ਆਪ੍ਰੇਸ਼ਨ, ਬੰਬ ਨਿਰੋਧਕ ਦਸਤੇ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਵੱਖ-ਵੱਖ ਟੀਮਾਂ ਵੀ ਪਹੁੰਚ ਗਈਆਂ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਈ-ਮੇਲ ਮਿਲੀ ਸੀ, ਜਿਸ ‘ਚ ਮਾਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਪਰ ਜਦੋਂ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਮਾਲ ਦੇ ਅੰਦਰ ਕਿਤੇ ਵੀ ਬੰਬ ਨਹੀਂ ਮਿਲਿਆ।

ਦੂਜੇ ਪਾਸੇ ਅੰਮ੍ਰਿਤਸਰ ਵਿੱਚ ਵੀ.ਆਰ. ਮਾਲ (ਟਰਿਲੀਅਮ ਮਾਲ) ਵਿਖੇ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਾਲ ਨੂੰ ਸੀਲ ਕਰਕੇ ਸਾਰੇ ਲੋਕਾਂ, ਦੁਕਾਨਦਾਰਾਂ ਅਤੇ ਕਰਮਚਾਰੀਆਂ ਨੂੰ ਬਾਹਰ ਕੱਢ ਕੇ ਚੈਕਿੰਗ ਅਭਿਆਨ ਚਲਾਇਆ | ਪੁਲਿਸ ਦੀਆਂ ਟੀਮਾਂ ਨੇ ਡੌਗ ਸਕੁਐਡ ਅਤੇ ਹੋਰ ਬਲਾਂ ਦੇ ਨਾਲ ਮਾਲ ਦੇ ਹਰ ਕੋਨੇ ਦੀ ਤਲਾਸ਼ੀ ਲਈ।

ਡੀ.ਸੀ.ਪੀ ਹੈੱਡ ਕੁਆਰਟਰ ਸਤਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਤੋਂ ਮਿਲੀ ਸੀ, ਜਿੱਥੇ ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ ਕਰਕੇ ਦੱਸਿਆ ਸੀ ਕਿ ਮਾਲ ‘ਚ ਬੰਬ ਰੱਖਿਆ ਹੋਇਆ ਹੈ, ਉਸ ਨੂੰ ਉਡਾ ਦਿੱਤਾ ਜਾਵੇਗਾ | . ਦੱਸ ਦੇਈਏ ਕਿ ਬੀਤੇ ਦਿਨ ਵੀ ਸੋਮਵਾਰ ਸਵੇਰੇ ਗੁਰੂਗ੍ਰਾਮ ਦੇ ਐਂਬੀਅਨਸ ਮਾਲ ਅਤੇ ਜੈਪੁਰ ਦੇ ਇੱਕ ਵੱਡੇ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਕਾਲ ਆਈ ਸੀ।

Facebook Comments

Trending