ਲੁਧਿਆਣਾ : ਛੱਤ ਤੋਂ ਫੈਕਟਰੀ ਅੰਦਰ ਦਾਖਲ ਹੋਏ ਚੋਰਾਂ ਨੇ ਅੰਦਰੋਂ ਕੀਮਤੀ ਸਾਮਾਨ ਚੋਰੀ ਕਰ ਲਿਆ । ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਸੁਖਦੇਵ ਨਗਰ ਲੁਹਾਰਾਂ ਰੋਡ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਦੇ ਬਿਆਨ ਉਪਰ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਨਗਰ ਇਲਾਕੇ ਵਿਚ ਉਨ੍ਹਾਂ ਦੀ ਇੰਦਰ ਹਾਡਰੋਲਿਕ ਵਰਕ ਨਾਮ ਦੀ ਫੈਕਟਰੀ ਹੈ । ਅਗਲੇ ਦਿਨ ਸਵੇਰੇ ਜਦ ਭੁਪਿੰਦਰ ਸਿੰਘ ਫੈਕਟਰੀ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਪਿਆ ਸੀ । ਚੈੱਕ ਕਰਨ ਤੇ ਪਤਾ ਲੱਗਾ ਕਿ ਫੈਕਟਰੀ ਚੋਂ ਤਿੰਨ ਡਰਿੱਲ ਮਸ਼ੀਨਾਂ, ਦੋ ਗਰਾਈਂਡਰ ,ਤਿੱਨ ਮੋਟਰਾਂ ,ਤਿੰਨ ਮਗਰੋਲ ,ਲੋਹੇ ਦਾ ਸਾਮਾਨ ਅਤੇ ਕੁਝ ਇਲੈਕਟ੍ਰੀਕਲ ਤਾਰਾਂ ਚੋਰੀ ਹੋ ਝੁੱਗੀਆਂ ਸਨ