ਅਪਰਾਧ
ਚੋਰਾਂ ਨੇ ਕਾਰ ‘ਚੋਂ ਲੈਪਟਾਪ ਨਕਦੀ ਤੇ ਦਸਤਾਵੇਜ਼ ਉਡਾਏ
Published
3 years agoon
ਲੁਧਿਆਣਾ : ਫਿਲਮੀ ਅੰਦਾਜ਼ ਵਿਚ ਚੋਰਾਂ ਨੇ ਕਾਰ ਵਿਚੋਂ ਲੈਪਟਾਪ, ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰ ਲਏ। ਜਿਸ ਮੌਕੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਮੌਕੇ ਕਾਰ ਦਾ ਡਰਾਈਵਰ ਅਤੇ ਮਾਲਕ ਕਾਰ ਦੇ ਨਜ਼ਦੀਕ ਹੀ ਮੌਜੂਦ ਸਨ। ਉਕਤ ਵਾਰਦਾਤ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਹੋਏ ਮਧੁਰ ਗੁਪਤਾ ਦੇ ਬਿਆਨਾਂ ‘ਤੇ ਪਰਚਾ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਪੱਖੋਵਾਲ ਰੋਡ ਦੇ ਰਹਿਣ ਵਾਲੇ ਮਧੁਰ ਗੁਪਤਾ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੇ ਡਰਾਈਵਰ ਨਾਲ ਕਾਰ ‘ਤੇ ਸਵਾਰ ਹੋ ਕੇ ਦਫਤਰ ਤੋਂ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਦੁੱਗਰੀ ਰੋਡ ਪਹੁੰਚੇ ਤਾਂ ਉਸ ਦੀ ਕਾਰ ਦਾ ਟਾਇਰ ਪੈਂਚਰ ਹੋ ਗਿਆ। ਮਧੁਰ ਗੁਪਤਾ ਅਤੇ ਡਰਾਈਵਰ ਕਾਰ ਤੋਂ ਬਾਹਰ ਨਿਕਲ ਕੇ ਟਾਇਰ ਪੈਂਚਰ ਲਗਵਾਉਣ ਵਿਚ ਵਿਅਸਤ ਹੋ ਗਏ। ਇਸ ਦੌਰਾਨ ਉਸ ਦਾ ਧਿਆਨ ਪਿਛਲੀ ਸੀਟ ‘ਤੇ ਰੱਖੇ ਬੈਗ ‘ਤੇ ਪਿਆ, ਜੋ ਗ਼ਾਇਬ ਹੋ ਚੁੱਕਾ ਸੀ।
ਉਨ੍ਹਾਂ ਮੁਤਾਬਕ ਗਾਇਬ ਹੋਏ ਬੈਗ ਵਿਚ ਇਕ ਲੈਪਟਾਪ, ਪਰਸ, ਏਟੀਐੱਮ ਕਾਰਡ ਅਤੇ ਦਸ ਹਜ਼ਾਰ ਰੁਪਏ ਦੇ ਕਰੀਬ ਨਕਦੀ ਸੀ, ਜੋ ਕਿ ਚੋਰ ਮੌਕਾ ਵੇਖ ਕੇ ਉਡਾ ਲੈ ਗਏ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਹਰਭੋਲ ਸਿੰਘ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਚੋਰਾਂ ਦੀ ਸ਼ਨਾਖਤ ਤੇ ਗਿ੍ਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।
You may like
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ
-
ਧਾਰਮਿਕ ਯਾਤਰਾ ਤੋਂ ਮੁੜਦੀ ਬੱਸ ‘ਤੇ ਨਸ਼ੇੜੀਆਂ ਦਾ ਹਮਲਾ, ਪੁਲਿਸ ਨੇ ਕੀਤੇ ਗ੍ਰਿਫਤਾਰ
-
ਸੁਨਿਆਰੇ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਦੀ ਲੁੱਟ, ਚਾਕੂ ਨਾਲ ਕੀਤੇ ਕਈ ਵਾਰ
-
ਕਬਜ਼ਾ ਕਰਨ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਏ ਵਿਅਕਤੀ, ਕੀਤੀ ਭੰਨਤੋੜ ਤੇ ਕੁੱਟਮਾਰ