Connect with us

ਅਪਰਾਧ

STF ਲੁਧਿਆਣਾ ਨੇ ਨ/ਸ਼ਾ ਤ.ਸ.ਕ.ਰੀ ਦੇ ਮਾਮਲੇ ‘ਚ ਭ.ਗੌ.ੜੀ ਔਰਤ ਨੂੰ ਕੀਤਾ ਗ੍ਰਿ.ਫ.ਤਾ.ਰ

Published

on

The team of STF Ludhiana arrested a fugitive woman in the case of drug trafficking

ਲੁਧਿਆਣਾ : ਐਸਟੀਐਫ ਦੀ ਟੀਮ ਨੇ ਨਸ਼ੇ ਦੀ ਤਸਕਰੀ ਦੇ ਮਾਮਲੇ ਦੀ ਭਗੌੜੀ ਮਹਿਲਾ ਤਸਕਰ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਔਰਤ ਦੇ ਕਬਜ਼ੇ ਚੋਂ 258 ਗ੍ਰਾਮ ਹੈਰੋਇਨ ,285 ਗਰਾਮ ਅਫੀਮ 6 ਲੱਖ 26 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਐਸਟੀਐਫ ਦੇ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਗੁਰਮੇਲ ਪਾਰਕ ਦੀ ਰਹਿਣ ਵਾਲੀ ਅਲੀਸ਼ਾ ਚੋਪੜਾ ਅਤੇ ਉਸ ਦੇ ਪਤੀ ਅਕਾਸ਼ ਚੌਪੜਾ ਦੇ ਖਿਲਾਫ ਸਾਲ 2022 ਵਿਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਉਸ ਮਾਮਲੇ ਵਿੱਚ ਔਰਤ ਦੇ ਪਤੀ ਦੇ ਕਬਜ਼ੇ ਚੋਂ 2ਕਿਲੋ 50 ਗ੍ਰਾਮ ਹੈਰੋਇਨ, ਇਕ ਪਿਸਤੌਲ, 8 ਕਾਰਾਂ ,6ਮੋਟਰ ਸਾਈਕਲ ਬ੍ਰਾਮਦ ਕੀਤਾ ਸਨ। ਉਸ ਮਾਮਲੇ ਵਿੱਚ ਮਾਨਯੋਗ ਅਦਾਲਤ ਨੇ ਅਲੀਸ਼ਾ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਜਿਸ ਤੋਂ ਬਾਅਦ ਔਰਤ ਆਪਣੇ ਪੇਕੇ ਘਰ ਨੇਪਾਲ ਚਲੀ ਗਈ। ਐਸਟੀਐਫ ਦੀ ਟੀਮ ਨੂੰ ਸੂਚਨਾ ਮਿਲੀ ਕਿ ਔਰਤ ਆਪਣੇ ਸਹੁਰਿਆਂ ਦੇ ਘਰ ਵਿੱਚ ਰਹਿ ਕੇ ਤਸਕਰੀ ਕਰਦੀ ਹੈ।

ਜਾਣਕਾਰੀ ਤੋਂ ਬਾਅਦ ਐਸ ਟੀ ਐਫ ਇੰਚਾਰਜ ਹਰਬੰਸ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਛਾਪਾਮਾਰੀ ਕਰਕੇ ਔਰਤ ਨੂੰ ਗ੍ਰਿਫਤਾਰ ਕੀਤਾ। ਤਲਾਸ਼ੀ ਦੇ ਦੌਰਾਨ ਮਹਿਲਾ ਤਸਕਰ ਦੇ ਕਬਜ਼ੇ ਵਿਚੋਂ 258 ਗ੍ਰਾਮ ਹੈਰੋਇਨ ਅਤੇ 285 ਗ੍ਰਾਮ ਅਫੀਮ ਸਮੇਤ 6 ਲੱਖ 26 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਇਸ ਮਾਮਲੇ ਵਿੱਚ ਐਸਟੀਐਫ ਦੀ ਟੀਮ ਨੇ ਔਰਤ ਦੇ ਖ਼ਿਲਾਫ਼ ਇਕ ਹੋਰ ਮੁਕੱਦਮਾ ਦਰਜ ਕਰਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Facebook Comments

Trending