ਲੁਧਿਆਣਾ: ਪੰਜਾਬ ਵਾਟਰ ਵਾਰੀਅਰਜ਼ ਟੀਮ ਨੇ ਸਤਲੁਜ ਦਰਿਆ ਦੇ ਲਾਡੋਵਾਲ ਪੁਲ ‘ਤੇ ਜਾਲ ਲਗਾਉਣ ਲਈ NHAI ਦੇ ਡਾਇਰੈਕਟਰ ਨੂੰ ਰਸਮੀ ਬੇਨਤੀ ਭੇਜੀ ਹੈ। ਲੋਕ ਲਾਪਰਵਾਹੀ ਨਾਲ ਪਲਾਸਟਿਕ, ਕੂੜਾ ਅਤੇ ਧਾਰਮਿਕ ਸਮੱਗਰੀ ਦਰਿਆ ਵਿੱਚ ਸੁੱਟ ਰਹੇ ਹਨ, ਜਿਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਹੈ ਅਤੇ ਪਾਣੀ ਗੰਦਾ ਹੋ ਰਿਹਾ ਹੈ।
ਵਾਟਰ ਵਾਰੀਅਰਜ਼ ਪੰਜਾਬ ਦੀ ਟੀਮ ਇਸ ਗਲਤ ਕੰਮ ਨੂੰ ਰੋਕਣ ਲਈ ਯਤਨਸ਼ੀਲ ਹੈ। ਇਸ ਤੋਂ ਇਲਾਵਾ ਲੋਕ ਪੁਲ ‘ਤੇ ਆਪਣੇ ਵਾਹਨ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ, ਜਿਸ ਕਾਰਨ ਹਾਦਸੇ ਵਾਪਰਦੇ ਹਨ ਅਤੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ। NHAI ਨੇ ਭਰੋਸਾ ਦਿੱਤਾ ਹੈ ਕਿ ਇਸ ਸਮੱਸਿਆ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।