Connect with us

ਪੰਜਾਬੀ

ਫੈਕਲਟੀ ਡਿਵੈਲਪਮੈਂਟ ਵਰਕਸ਼ਾਪ ਵਿੱਚ ਅਧਿਆਪਕਾਂ ਨੇ ਦਿਖਾਇਆ ਦੁਗਣਾ ਜੋਸ਼

Published

on

The teachers showed double enthusiasm in the faculty development workshop

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਦੋ ਦਿਨਾਂ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਵਿਸ਼ਾ ”ਪਾਵਰ ਪੈਕਡ ਫੈਕਲਟੀ ਡਿਵੈਲਪਮੈਂਟ ਪੋ੍ਰਗਰਾਮ” ਰਿਹਾ ਜਿਸ ਵਿੱਚ ਸਪਰਿੰਗ ਡੇਲ ਦੇ ਅਧਿਆਪਕਾਂ ਨੇ ਦੁਗਣੇ ਜੋਸ਼ ਅਤੇ ਉਤਸ਼ਾਹ ਦੇ ਨਾਲ਼ ਆਪਣੀ ਭਾਗੀਦਾਰੀ ਨਿਭਾਈ।

ਸਾਰੇ ਅਧਿਆਪਕਾਂ ਨੇ ”ਵੀ ਆਰ ਪਾਵਰ ਪੈਕਡ ਸਪਰਿੰਗ ਡੇਲ ਟੀਚਰਸ” ਸਬ ਥੀਮ ਦੇ ਤਹਿਤ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਇਸ ਕਾਰਜਸ਼ਾਲਾ ਨੂੰ ਸੁਚਾਰੂ ਰੂਪ ਵਿੱਚ ਆਪਣੇ ਅਧਿਆਪਨ ਦੇ ਨਾਲ਼ ਜੋੜਿਆ। ਇਸ ਵਰਕਸ਼ਾਪ ਦੀ ਅਗਵਾਈ ਮੋਟੀਵੇਸ਼ਨਲ ਟੇ੍ਰਨਰ ਡਾ. ਗੁਰਪ੍ਰੀਤ ਦੁਆਰਾ ਕੀਤੀ ਗਈ। ਉਹਨਾਂ ਨੇ ਵੱਖ^ਵੱਖ ਗਤੀਵਿਧੀਆਂ ਅਤੇ ਕਾਰਜ ਦੇ ਕੇ ਅਧਿਆਪਕਾਂ ਅੰਦਰ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਕੀਤਾ।

ਇਸ ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਇਹ ਸਿੱਖਿਆ ਕਿ ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਨੂੰ ਹੋਰ ਪ੍ਰਫੁੱਲਿਤ ਕਿਵੇਂ ਕੀਤਾ ਜਾ ਸਕੇ ਅਤੇ ਅਧਿਆਪਨ ਨੂੰ ਹੋਰ ਕਿਵੇਂ ਨਿਖਾਰਿਆ ਜਾ ਸਕੇ। ਪੂਰੀ ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਆਪਣੀ ਵਿਚਾਰਧਾਰਾ ਨੂੰ ਵੀ ਸਾਂਝਾ ਕੀਤਾ। ਸਮੂਹ ਸਟਾਫ਼ ਨੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਦਾ ਇਸ ਊਰਜਾਤਮਕ ਅਤੇ ਗੁਣਾਤਮਕ ਕਾਰਜਸ਼ਾਲਾ ਦਾ ਅਯੋਜਨ ਕਰਨ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ।

ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਆਪਣਾ ਸੰਦੇਸ਼ ਦਿੰਦਿਆਂ ਕਿਹਾ ਕਿ ਅਜਿਹੀਆਂ ਕਾਰਜਸ਼ਾਲਾਵਾਂ ਅਧਿਆਪਕਾਂ ਦੀ ਅਧਿਆਪਨ ਤਕਨੀਕ ਲਈ ਬਹੁਤ ਲਾਹੇਵੰਦ ਸਾਬਿਤ ਹੁੰਦੀਆਂ ਹਨ ਇਸ ਲਈ ਸਕੂਲ ਵਿੱਚ ਸਮੇਂ^ਸਮੇਂ ‘ਤੇ ਵਰਕਸ਼ਾਪ ਸੈਮੀਨਾਰ, ਵੈਬੀਨਾਰ ਦਾ ਅਯੋਜਨ ਹੁੰਦਾ ਰਹਿੰਦਾ ਹੈ ਤਾਂ ਜੋ ਅਧਿਆਪਕਾਂ ਦੀ ਅਧਿਆਪਨ ਵਿਧੀ ਅਤੇ ਸਿੱਖਿਆ ਦੇ ਖੇਤਰ ਵਿੱਚ ਆਉਂਦੇ ਨਵੇਂ ਨਵੇਂ ਪਰਿਵਰਤਨਾਂ ਤੋਂ ਸਭ ਨੂੰ ਜਾਣੂ ਕਰਵਾਇਆ ਜਾ ਸਕੇ।

Facebook Comments

Trending