ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਨੰਨੇ-ਮੁਨੇ ਵਿਦਿਆਰਥਿਆ ਨੇ ਮੈਂਗੋ ਐਕਟੀਵਿਟੀ ਵਿੱਚ ਭਾਗ ਲੈ ਕੇ ਅੰਬਾਂ ਦਾ ਖ਼ੂਬ ਅਨੰਦ ਲਿਆ। ਇਸ ਦੌਰਾਨ ਬੱਚਿਆਂ ਲਈ ਮੈਂਗੋ ਪਾਰਟੀ ਦਾ ਅਯੋਜਨ ਕੀਤਾ ਗਿਆ।
ਇਸ ਦੌਰਾਨ ਬੱਚੇ ਪੀਲੇ ਰੰਗ ਦੇ ਰਸੀਲੇ ਅੰਬ ਆਪਣੇ ਨਾਲ਼ ਲੈ ਕੇ ਆਏ। ਅੰਬਾਂ ਦੇ ਉੱਤੇ ਬਣੀਆਂ ਕਵਿਤਾਵਾਂ ਅਤੇ ਗਾਣਿਆਂ ਦਾ ਵੀ ਬੱਚਿਆਂ ਨੇ ਖ਼ੂਬ ਲੁਤਫ਼ ਉਠਾਇਆ। ਇਸ ਦੇ ਨਾਲ਼ ਹੀ ਛੋਟੇ ਛੋਟੇ ਬੱਚੇ ਅੰਬਾਂ ਦੇ ਰੂਪ ਵਿੱਚ ਸਜੇ ਨਜ਼ਰ ਆਏ। ਬੱਚਿਆਂ ਨੂੰ ਅੰਬਾਂ ਤੋਂ ਬਣਨ ਵਾਲ਼ੇ ਪਦਾਰਥਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਅੰਬਾਂ ਤੋਂ ਬਣਨ ਵਾਲ਼ੀਆਂ ਮਠਿਆਈਆਂ ਨੂੰ ਵੀ ਕੁਕਿੰਗ ਵਿਦਾਉਟ ਫ਼ਾਇਰ ਰਾਹੀਂ ਬਣਾਇਆ ਗਿਆ। ਇਸ ਪੂਰੀ ਗਤੀਵਿਧੀ ਦੌਰਾਨ ਬੱਚਿਆਂ ਨੇ ਆਪਣੇ ਅੰਦਰ ਦਬੇ ਭਾਵਾਂ ਨੂੰ ਪੂਰਾ ਕੀਤਾ।
ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ਅੰਬਾਂ ਦੀ ਅਹਿਮੀਅਤ ਬਾਰੇ ਵਿਸਥਾਰ ਨਾਲ਼ ਜਾਣਕਾਰੀ ਦਿੱਤੀ ਤੇ ਨਾਲ਼ ਹੀ ਸਾਰੇ ਬੱਚਿਆਂ ਨੂੰ ਰੋਜ਼ਾਨਾ ਫਲਾਂ ਦਾ ਸੇਵਨ ਕਰਨ ਲਈ ਵੀ ਪ੍ਰੇਰਿਆ। ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਇਸ ਗਤੀਵਿਧੀ ਵਿੱਚ ਭਾਗ ਲੈਣ ਵਾਲ਼ੇ ਬੱਚਿਆਂ ਦੀ ਖ਼ੂਬ ਸ਼ਲਾਘਾ ਕੀਤੀ।