Connect with us

ਪੰਜਾਬੀ

ਇਸ ਕਾਲਜ ਦੀਆਂ ਵਿਦਿਆਰਥਣਾਂ ਨੇ ਨਾਚ, ਗੀਤ ਅਤੇ ਲੋਕ ਸ਼ਾਜਾ ਦੀ ਕੀਤੀ ਬਾ ਕਮਾਲ ਪੇਸ਼ਕਾਰੀ

Published

on

The students of this college gave a wonderful presentation of dance, song and folk dance

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਪੂਰੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਅਤੇ ਸੀਨੀਅਰ ਸਟਾਫ ਕਾਉਂਸਲ ਵੱਲੋਂ ਸਰਸਵਤੀ ਦੀ ਅਰਾਧਨਾ ਨਾਲ ਦੀਪ ਜਲਾ ਕੇ ਕੀਤੀ।

ਜਿਕਰਯੋਗ ਹੈ ਕਿ ਇਹ ਸਮਾਗਮ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਸੰਗੀਤ ਵਿਭਾਗ ਦੀ ਸੁਸਾਇਟੀ ਆਫ ਪਰਫਾਰਮਿੰਗ ਆਰਟਸ ਵੱਲੋਂ ਕਰਵਾਇਆ ਗਿਆ। ਇਹ ਸਮਾਗਮ ਗੀਤ ਸੰਗੀਤ ਅਤੇ ਨਾਚ ਦਾ ਸੰਗਮ ਸੀ। ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਨਾਚ, ਗੀਤ ਅਤੇ ਲੋਕ ਸ਼ਾਜਾ ਬਾ ਕਮਾਲ ਪੇਸ਼ਕਾਰੀ ਕੀਤੀ।

ਸੰਗੀਤ ਵਿਭਾਗ ਦੇ ਮੁਖੀ ਡਾ. ਨਿਮਿਤਾ ਸ਼ਰਮਾ ਨੇ ਸੁਰੀਲੀ ਆਵਾਜ਼ ਵਿੱਚ ਰਾਗ ਮਾਲਾ ਪ੍ਰਸਤੁਤ ਕੀਤੀ। ਸਮੁੱਚੇ ਸੰਗੀਤ ਵਿਭਾਗ,ਅਤੇ ਸੰਗੀਤ ਵਾਦਨ ਵਿਭਾਗ ਵੱਲੋਂ ਬਸੰਤ ਰੁੱਤ ਨਾਲ ਸੰਬੰਧਿਤ ਪੁਰਾਣੇ ਗੀਤ ਪ੍ਰਸਤੁਤ ਕੀਤੇ।

ਸਮਾਗਮ ਦੇ ਅੰਤ ਤੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਸੰਗੀਤ ਦੀ ਮਹੱਤਤਾ ਤੇ ਚਾਨਣ ਪਾਇਆ। ਉਹਨਾਂ ਆਪਣੇ ਭਾਸ਼ਣ ਵਿੱਚ ਆਖਿਆ ਕਿ ਖੁਸ਼ੀ ਨਾਲ ਭਰੇ ਤਿਉਹਾਰ ਮਨਾਉਣ ਦੇ ਨਾਲ-ਨਾਲ ਹਰ ਵਕਤ ਮਨੁੱਖ ਨੂੰ ਅੰਦਰੋਂ ਖੁਸ਼ ਅਤੇ ਸਹਿਜ ਰਹਿਣਾ ਚਾਹੀਦਾ ਹੈ। ਤਿਉਹਾਰਾਂ ਦੀ ਖੁਸ਼ੀ ਦੇ ਨਾਲ-ਨਾਲ ਮਨੁੱਖ ਦੇ ਅੰਦਰੋਂ ਖੁਸ਼ੀ ਫੁੱਟਣੀ ਚਾਹੀਦੀ ਹੈ।

ਉਹਨਾਂ ਇਹ ਵੀ ਆਖਿਆ ਕਿ ਬਸੰਤ ਕੋਈ ਰੁੱਤ ਨਹੀਂ ਹੈ ਪਰ ਇਸ ਦੀ ਮਹੱਤਤਾ ਤੇ ਲੋਕਪ੍ਰਿਅਤਾ ਨੂੰ ਵੇਖਦੇ ਹੋਏ ਗੀਤਾਂ ਵਿੱਚ ਇਸ ਨੂੰ ਰੁੱਤ ਦਾ ਦਰਜਾ ਦਿੱਤਾ ਗਿਆ ਹੈ। ਸਮਾਗਮ ਦੇ ਅੰਤ ਤੇ ਸਮੂਹ ਵਿਦਿਆਰਥਣਾਂ ਅਤੇ ਸਟਾਫ ਨੂੰ ਮਿੱਠੇ ਚੌਲਾਂ ਦਾ ਪ੍ਰਸ਼ਾਦ ਵੰਡਿਆ ਗਿਆ।

ਇਸ ਮੌਕੇ ਤੇ ਸਮੂਹ ਸਟਾਫ ਅਤੇ ਕਾਲਜ ਦੀਆਂ ਬੀ.ਏ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਸੰਗੀਤ ਵਿਭਾਗ ਦੀ ਅਧਿਆਪਕ ਸ਼੍ਰੀਮਤੀ ਇੰਦਰਪ੍ਰੀਤ ਕੌਰ ਵੱਲੋਂ ਨਿਭਾਈ ਗਈ।

Facebook Comments

Trending