ਲੁਧਿਆਣਾ : ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਵਿਦਿਆਰਥੀਆਂ ਨੇ ਰਾਜ ਸਾਬਣ ਇੰਡਸਟਰੀਜ਼, ਸਾਹਨੇਵਾਲ ਦਾ ਉਦਯੋਗਿਕ ਦੌਰਾ ਕੀਤਾ।ਵਿਦਿਆਰਥੀਆਂ ਦੇ ਨਾਲ ਤਿੰਨ ਫੈਕਲਟੀ ਮੈਂਬਰ ਅਤੇ ਇੱਕ ਲੈਬ ਅਟੈਂਡੈਂਟ ਵੀ ਸ਼ਾਮਲ ਸਨ। ਇਸ ਦੌਰੇ ਤੋਂ ਲਗਭਗ 50 ਵਿਦਿਆਰਥੀਆਂ ਨੂੰ ਲਾਭ ਹੋਇਆ। ਸ੍ਰੀ ਸਾਗਰ, ਪ੍ਰੋਡਕਸ਼ਨ ਮੈਨੇਜਰ ਅਤੇ ਸ੍ਰੀ ਗੁਰਪ੍ਰੀਤ ਸਿੰਘ, ਫੈਕਟਰੀ ਮੈਨੇਜਰ, ਨੇ ਵਿਦਿਆਰਥੀਆਂ ਨੂੰ ਕਿਯੂਸੀ ਲੈਬ ਸਮੇਤ ਫੈਕਟਰੀ ਵਿਜ਼ਿਟ ਲਈ ਲੈ ਕੇ ਗਏ।
ਸ੍ਰੀ ਜਸਬੀਰ, ਕੁਆਲਟੀ ਮੈਨੇਜਰ ਨੇ ਕੰਪਨੀ ਦੀ ਸੰਖੇਪ ਜਾਣ-ਪਛਾਣ ਦਿੱਤੀ ਅਤੇ ਸਾਬਣਾਂ ਦੇ ਨਿਰਮਾਣ ਲਈ ਵੱਖ-ਵੱਖ ਪੜਾਵਾਂ ਜਿਵੇਂ ਕਿ ਸੈਪੋਨੀਫਿਕੇਸ਼ਨ, ਤਿਆਰੀ, ਲੇਬਲਿੰਗ, ਪੈਕਿੰਗ ਅਤੇ ਲਾਈਵ ਪ੍ਰਦਰਸ਼ਨ ਨਾਲ ਮਾਰਕੀਟਿੰਗ ਬਾਰੇ ਦੱਸਿਆ। ਇਸ ਪੂਰੇ ਟੂਰ ਵਿਚ ਸ੍ਰੀ ਦੀਪਕ ਸ਼ੁਕਲਾ, ਅਸਿਸਟੈਂਟ ਮੈਨੇਜਰ ਐਚਆਰ ਵਿਦਿਆਰਥੀਆਂ ਲਈ ਟੂਰ ਗਾਈਡ ਸਨ। ਇਹ ਇੱਕ ਜਾਣਕਾਰੀ ਭਰਪੂਰ ਦੌਰਾ ਸੀ ਕਿਉਂਕਿ ਵਿਦਿਆਰਥੀਆਂ ਨੂੰ ਨਿਰਮਾਣ ਅਤੇ ਉਤਪਾਦਨ ਵਿੱਚ ਸ਼ਾਮਲ ਹੁਨਰਾਂ ਅਤੇ ਤਕਨੀਕਾਂ ਨੂੰ ਸਿੱਖਣ ਦਾ ਮੌਕਾ ਮਿਲਿਆ।