ਲੁਧਿਆਣਾ : ਪੀ.ਏ.ਯੂ. ਦੇ ਸਕੂਲ ਆਫ ਐਗਰੀਕਲਚਰਲ ਬਾਇਓਤਕਨਾਲੋਜੀ ਵਿੱਚ ਪੀਐਚਡੀ ਦੀ ਵਿਦਿਆਰਥਣ ਬੁੱਕੇ ਕੁੱਟੀ ਬਾਈ ਨੇ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਆਯੋਜਿਤ 26ਵੀਂ ਪੰਜਾਬ ਸਾਇੰਸ ਕਾਨਫਰੰਸ ਵਿੱਚ ਪੇਸ਼ ਕੀਤੇ ਆਪਣੇ ਖੋਜ ਪੱਤਰ ਲਈ ਸਰਵੋਤਮ ਮੌਖਿਕ ਪੇਸਕਾਰੀ ਐਵਾਰਡ ਜਿੱਤਿਆ।
ਵਿਦਿਆਰਥੀ ਦੀ ਸਲਾਹਕਾਰ ਡਾ ਸਤਿੰਦਰ ਕੌਰ ਨੇ ਦੱਸਿਆ ਕਿ ਕੁੱਟੀ ਨੇ ਕਣਕ ਦੀਆਂ ਬਿਮਾਰੀਆਂ ਦੇ ਪੱਤੇ ਦੀ ਜੰਗਾਲ ਅਤੇ ਧਾਰੀਦਾਰ ਜੰਗਾਲ ਦੇ ਵਿਰੁੱਧ ਨਵੀਂ ਪ੍ਰਤੀਰੋਧਕ ਜੀਨਾਂ ਦੀ ਵਧੀਆ ਮੈਪਿੰਗ ਲਈ 35ਕੇ ਐੱਸ ਐਨ ਪੀ ਚਿੱਪ ਅਤੇ ਜੀਨੋਮ ਦੀ ਮੁੜ ਲੜੀ ਦੀਆਂ ਕ੍ਰਮ-ਅਧਾਰਿਤ ਤਕਨੀਕਾਂ ਦੀ ਵਰਤੋਂ ਕਰਨ ਬਾਰੇ ਆਪਣਾ ਖੋਜ ਕਾਰਜ ਪੇਸ਼ ਕੀਤਾ। ਜੀਨ ਜੰਗਲੀ ਪੂਰਵਜ ਸਪੀਸੀਜ ਟ੍ਰਾਈਟਿਕਮ ਡੀਕੋਕੋਇਡਸ ਤੋਂ ਲਏ ਗਏ ਹਨ।