Connect with us

ਅਪਰਾਧ

ਸਿਵਲ ਹਸਪਤਾਲ ‘ਚੋਂ ਚੋਰੀ ਬੱਚਾ ਬਰਾਮਦ, ਪੁਲਿਸ ਨੇ 12 ਘੰਟਿਆਂ ‘ਚ ਮੁਲਜ਼ਮ ਜੋੜੇ ਨੂੰ ਦਬੋਚਿਆ

Published

on

The stolen baby was recovered from the civil hospital, the police nabbed the accused couple within 12 hours

ਲੁਧਿਆਣਾ : ਸਿਵਲ ਹਸਪਤਾਲ ਲੁਧਿਆਣਾ ਵਿੱਚੋਂ ਬੱਚਾ ਚੋਰੀ ਹੋਣ ਦਾ ਮਾਮਲਾ ਕਮਿਸ਼ਨਰੇਟ ਪੁਲਿਸ ਨੇ 12 ਘੰਟਿਆਂ ਵਿੱਚ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਬੱਚੇ ਨੂੰ ਅਗਵਾ ਕਰਨ ਵਾਲੇ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਜੋੜੇ ਨੇ ਬੱਚੇ ਦਾ ਸੌਦਾ ਪੰਜ ਲੱਖ ਰੁਪਏ ਵਿੱਚ ਤੈਅ ਕੀਤਾ ਸੀ ਅਤੇ ਇੱਕ-ਦੋ ਦਿਨਾਂ ਵਿੱਚ ਬੱਚੇ ਨੂੰ ਵੇਚ ਦਿੱਤਾ ਜਾਣਾ ਸੀ। ਮੁਲਜ਼ਮ ਜੋੜੇ ਦੀ ਪਛਾਣ ਪ੍ਰੀਤੀ ਅਤੇ ਉਸ ਦੇ ਪਤੀ ਸਾਹਿਲ ਵਜੋਂ ਹੋਈ ਹੈ।

ਪੁਲਿਸ ਨੇ ਮੁਲਜ਼ਮ ਜੋੜੇ ਨੂੰ ਭਾਮੀਆਂ ਕਲਾਂ ਸਥਿਤ ਉਨ੍ਹਾਂ ਦੇ ਘਰੋਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਚੋਰੀ ਕਰਨ ਵਾਲੀ ਔਰਤ ਖੁਦ ਇੱਕ ਨਿੱਜੀ ਹਸਪਤਾਲ ਵਿਚ ਕੰਮ ਕਰਦੀ ਹੈ। ਮੁਲਜ਼ਮਾਂ ਨੇ ਆਪਣੀ ਨਾਬਾਲਗ ਧੀ ਨੂੰ ਬੱਚੇ ਨੂੰ ਅਗਵਾ ਕਰਨ ਲਈ ਵਰਤਿਆ। ਮੁਲਜਮਾਂ ਨੇ ਆਪਣੀ ਧੀ ਦੇ ਸਿਹਤ ਖ਼ਰਾਬ ਹੋਣ ਦਾ ਬਹਾਨਾ ਬਣਾ ਕੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਅਤੇ ਇਸ ‘ਤੋਂ ਬਾਅਦ ਮੌਕਾ ਦੇਖਦੇ ਹੀ ਬੱਚੇ ਨੂੰ ਲੈ ਕੇ ਉਥੋਂ ਫਰਾਰ ਹੋ ਗਏ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਸਟਾਫ ਨਰਸ ਨੂੰ ਗੁੰਮਰਾਹ ਕਰਕੇ ਵਾਰਡ ਵਿੱਚ ਚਲਾ ਗਿਆ। ਇਸੇ ਦੌਰਾਨ ਮੁਲਜ਼ਮ ਪ੍ਰੀਤੀ ਸ਼ਬਨਮ ਕੋਲ ਗਈ ਅਤੇ ਉੱਥੇ ਗੱਲ ਕਰਨ ਲੱਗੀ। ਉਹ ਬੱਚੇ ਨੂੰ ਦੁੱਧ ਪਿਲਾਉਣ ਦੇ ਬਹਾਨੇ ਉੱਥੋਂ ਚਲੀ ਗਈ। ਮੁਲਜ਼ਮ ਆਪਣੇ ਬਾਈਕ ’ਤੇ ਬੱਚੇ ਨੂੰ ਲੈ ਕੇ ਸਿੱਧਾ ਘਰ ਪਹੁੰਚ ਗਿਆ। ਪੁਲਿਸ ਨੇ ਸਿਵਲ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿੱਚ ਔਰਤ ਬੱਚੇ ਸਮੇਤ ਫੜੀ ਗਈ। ਪੁਲਿਸ ਨੇ ਬਾਈਕ ਦਾ ਨੰਬਰ ਪਤਾ ਕੀਤਾ ਅਤੇ ਦੋਸ਼ੀ ਤੱਕ ਪਹੁੰਚ ਕੀਤੀ। ਮੁਲਜ਼ਮ ਬੱਚੇ ਨਾਲ ਘਰ ਬੈਠੇ ਸਨ।

Facebook Comments

Trending