Connect with us

ਪੰਜਾਬ ਨਿਊਜ਼

ਸੂਬਾ ਸਰਕਾਰ ਨੇ ਸੜਕਾਂ ’ਤੇ ਵਾਹਨਾਂ ਦੀ ਵੱਧ ਤੋਂ ਵੱਧ ਸਪੀਡ ਲਿਮਟ ਕੀਤੀ ਤੈਅ

Published

on

The state government has set a maximum speed limit for vehicles on the roads

ਲੁਧਿਆਣਾ : ਸਰਕਾਰ ਵੱਲੋਂ ਸੂਬੇ ਵਿਚ ਡਿਵਾਈਡਰ ਵਾਲੀਆਂ ਸੜਕਾਂ, ਨਗਰ ਨਿਗਮ ਹਦੂਦ ਦੇ ਅੰਦਰ ਆਉਂਦੀਆ ਸੜਕਾਂ, ਸਕੂਲਾਂ ਦੇ ਬਾਹਰ ਅਤੇ ਹੋਰ ਸੜਕਾਂ ’ਤੇ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਦੇ ਮਕਸਦ ਨਾਲ ਵਾਹਨਾਂ ਦੀ ਮੈਕਸੀਮਮ ਸਪੀਡ ਲਿਮਟ ਤੈਅ ਕੀਤੀ ਹੈ। ਸਕੂਲਾਂ ਦੇ ਬਾਹਰ ਹਰ ਤਰ੍ਹਾਂ ਦੇ ਵਾਹਨ ਵੱਧ ਤੋਂ ਵੱਧ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹੀ ਚੱਲਣਗੇ, ਜਦੋਂ ਕਿ ਡਿਵਾਈਡਰ ਵਾਲੀਆਂ ਸੜਕਾਂ, ਨਗਰ ਨਿਗਮ ਹੱਦ ਦੇ ਅੰਦਰ ਆਉਂਦੀਆਂ ਸੜਕਾਂ ਅਤੇ ਹੋਰਨਾਂ ਸੜਕਾਂ ’ਤੇ ਸਪੀਡ ਲਿਮਟ ਦੇ ਮਾਣਕ ਵੱਖ ਵੱਖ ਹੋਣਗੇ।

8 ਸੀਟਾਂ ਤੱਕ ਵਾਲੇ ਸਵਾਰੀ ਵਾਹਨ (ਐੱਮ.-1 ਕੈਟਾਗਰੀ) ਦੇ ਲਈ 4 ਲੇਨ ਜਾਂ ਉਸ ਤੋਂ ਜ਼ਿਆਦਾ ਡਿਵਾਈਡਰ ਵਾਲੀਆਂ ਸੜਕਾਂ ’ਤੇ ਵੱਧ ਤੋਂ ਵੱਧ ਸਪੀਡ 100, ਨਗਰ ਨਿਗਮ ਦੇ ਅੰਦਰ ਸੜਕਾਂ ’ਤੇ 50, ਸਕੂਲ ਦੇ ਬਾਹਰ 25 ਅਤੇ ਹੋਰਨਾਂ ਸੜਕਾਂ ’ਤੇ 55 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੈਅ ਕੀਤੀ ਗਈ ਹੈ।

9 ਜਾਂ ਜ਼ਿਆਦਾ ਸੀਟਾਂ ਤੱਕ ਵਾਲੇ ਸਵਾਰੀ ਵਾਹਨ (ਐੱਮ.-2, 3 ਕੈਟਾਗਰੀ) ਦੇ ਲਈ 4 ਲੇਨ ਜਾਂ ਉਸ ਤੋਂ ਵੱਧ ਡਿਵਾਈਡਰ ਵਾਲੀਆਂ ਸੜਕਾਂ ’ਤੇ ਵੱਧ ਤੋਂ ਵੱਧ ਸਪੀਡ 75, ਨਿਗਮ ਹੱਦ ਦੇ ਅੰਦਰ ਸੜਕਾਂ ’ਤੇ 45, ਸਕੂਲਾਂ ਦੇ ਬਾਹਰ 25 ਅਤੇ ਹੋਰਨਾਂ ਸੜਕਾਂ ’ਤੇ 45 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ।

ਭਾਰ ਢੋਹਣ ਵਾਲੇ ਵਾਹਨ (ਸਾਰੀਆਂ ਐੱਨ ਕੈਟਾਗਰੀ) ਦੇ ਲਈ 4 ਲੇਨ ਜਾਂ ਉਸ ਤੋਂ ਵੱਧ ਡਿਵਾਈਵਰ ਵਾਲੀਆਂ ਸੜਕਾਂ ’ਤੇ ਵੱਧ ਤੋਂ ਵੱਧ ਸਪੀਡ 70, ਨਿਗਮ ਹੱਦ ਦੇ ਅੰਦਰ ਸੜਕਾਂ ‘ਤੇ 45, ਸਕੂਲਾਂ ਦੇ ਬਾਹਰ, 25 ਅਤੇ ਹੋਰਨਾਂ ਸੜਕਾਂ ’ਤੇ 45 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ।

ਦੋਪਹੀਆ ਵਾਹਨਾਂ ਲਈ 4 ਲੇਨ ਜਾਂ ਉਸ ਤੋਂ ਵੱਧ ਡਿਵਾਈਡਰ ਵਾਲੀਆਂ ਸੜਕਾਂ ’ਤੇ ਵੱਧ ਤੋਂ ਵੱਧ ਸਪੀਡ 60, ਨਿਗਮ ਹੱਦ ਦੇ ਅੰਦਰ ਸੜਕਾਂ ‘ਤੇ 40, ਸਕੂਲਾਂ ਦੇ ਬਾਹਰ 25 ਅਤੇ ਹੋਰਨਾਂ ਸੜਕਾਂ ’ਤੇ 40 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਤਿੰਨ ਪਹੀਆ ਵਾਹਨਾਂ ਲਈ 4 ਲੇਨ ਜਾਂ ਉਸ ਤੋਂ ਜ਼ਿਆਦਾ ਡਿਵਾਈਡਰ ਵਾਲੀਆਂ ਸੜਕਾਂ ’ਤੇ ਵੱਧ ਤੋਂ ਵੱਧ ਸਪੀਡ 50, ਨਿਗਮ ਹੱਦ ਦੇ ਅੰਦਰ ਸਡਕਾਂ ’ਤੇ 40, ਸਕੂਲਾਂ ਦੇ ਬਾਹਰ 25 ਅਤੇ ਹੋਰਨਾਂ ਸੜਕਾਂ ’ਤੇ 40 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ।

ਕੁਆਡ੍ਰੀਸਾਈਕਲ ਦੇ ਲਈ 4 ਲੇਨ ਜਾਂ ਉਸ ਤੋਂ ਵੱਧ ਡਿਵਾਈਡਰ ਵਾਲੀਆਂ ਸੜਕਾਂ ’ਤੇ ਵੱਧ ਤੋਂ ਵੱਧ ਸਪੀਡ 50, ਨਿਗਮ ਹੱਦ ਦੇ ਅੰਦਰ ਸੜਕਾਂ ’ਤੇ 40, ਸਕੂਲਾਂ ਦੇ ਬਾਹਰ 25 ਅਤੇ ਹੋਰਨਾਂ ਸੜਕਾਂ ’ਤੇ 40 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ।

Facebook Comments

Trending