ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋਡੀ ਦਾ ਪੁੱਤਰ ਲਾਪਤਾ ਹੋ ਗਿਆ ਹੈ। ਜੈ ਕ੍ਰਿਸ਼ਨ ਰੋਡੀ ਦਾ ਪੁੱਤਰ ਸੁੱਖ ਦਿਲਮਾਨ ਪੰਜਾਬ ਪਬਲਿਕ ਸਕੂਲ ਨਾਭਾ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਾ ਹੈ। ਜੋ ਅੱਜ ਤੜਕੇ 4 ਵਜੇ ਅਚਾਨਕ ਹੋਸਟਲ ਤੋਂ ਲਾਪਤਾ ਹੋ ਗਿਆ।
ਸੁੱਖ ਦਿਲਮਾਨ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਉਂਦੇ ਹੀ ਪੁਲਸ ਪ੍ਰਸ਼ਾਸਨ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੱਚੇ ਦੀ ਭਾਲ ਲਈ ਪਟਿਆਲਾ ਦੇ ਐਸ.ਐਸ.ਪੀ. ਨਾਨਕ ਸਿੰਘ ਤੋਂ ਇਲਾਵਾ ਕਈ ਅਧਿਕਾਰੀ ਮੌਕੇ ’ਤੇ ਪੁੱਜੇ। ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੌੜੀ ਵੀ ਖੁਦ ਸਕੂਲ ਪਹੁੰਚੇ। ਹਾਲਾਂਕਿ ਬਾਅਦ ਵਿੱਚ ਸੁਖਦਿਲਮਨ ਸਿੰਘ ਨੂੰ ਸ਼ਹਿਰ ਦੇ ਨੇੜਿਓਂ ਬਰਾਮਦ ਕਰ ਲਿਆ ਗਿਆ।