Connect with us

ਪੰਜਾਬੀ

ਲੁਧਿਆਣਾ ‘ਚ ‘ਭਾਰਤ ਜੋੜੋ ਯਾਤਰਾ’ ਦੇ ਦਾਖ਼ਲ ਹੋਣ ਦਾ ਸ਼ਡਿਊਲ ਜਾਰੀ, ਲੋਹੜੀ ਕਾਰਨ ਹੋਵੇਗੀ ਬ੍ਰੇਕ

Published

on

The schedule for the entry of 'Bharat Joko Yatra' in Ludhiana has been released, there will be a break due to Lohri

ਲੁਧਿਆਣਾ : ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ‘ਭਾਰਤ ਜੋੜੋ’ ਯਾਤਰਾ ਦੇ 12 ਜਨਵਰੀ ਨੂੰ ਲੁਧਿਆਣਾ ’ਚ ਦਾਖ਼ਲ ਹੋਣ ਦਾ ਸ਼ਡਿਊਲ ਕਾਂਗਰਸ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਮੁਤਾਬਕ ਯਾਤਰਾ ਦੀ ਸਵੇਰੇ 7 ਵਜੇ ਦੋਰਾਹਾ ਤੋਂ ਲੁਧਿਆਣਾ ’ਚ ਐਂਟਰੀ ਹੋਵੇਗੀ। ਯਾਤਰਾ ਦੇ ਨੈਸ਼ਨਲ ਹਾਈਵੇਅ ਦੇ ਰਸਤੇ ਦੁਪਹਿਰ ਤੱਕ ਸਮਰਾਲਾ ਚੌਂਕ ਪੁੱਜਣ ’ਤੇ ਰੈਲੀ ਕੀਤੀ ਜਾ ਰਹੀ ਹੈ। ਇਸ ਨੂੰ ਰਾਹੁਲ ਗਾਂਧੀ ਵੱਲੋਂ ਸੰਬੋਧਨ ਕੀਤਾ ਜਾਵੇਗਾ ਅਤੇ ਇਸੇ ਦੇ ਨਾਲ ਉਸ ਦਿਨ ਦੀ ਯਾਤਰਾ ਦੀ ਸਮਾਪਤੀ ਹੋ ਜਾਵੇਗੀ।

ਲੋਹੜੀ ਕਾਰਨ 13 ਜਨਵਰੀ ਨੂੰ ‘ਭਾਰਤ ਜੋੜੋ’ ਯਾਤਰਾ ’ਚ ਬ੍ਰੇਕ ਰਹੇਗੀ, ਜਿਸ ਕਾਰਨ ਰਾਹੁਲ ਗਾਂਧੀ ਸਮਰਾਲਾ ਚੌਂਕ ਪੁੱਜਣ ’ਤੇ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਇਕ ਦਿਨ ਲਈ ਦਿੱਲੀ ਚਲੇ ਜਾਣਗੇ, ਜਿਸ ਤੋਂ ਬਾਅਦ ਅਗਲੇ ਦਿਨ ਲਾਡੋਵਾਲ ਤੋਂ ਰੈਲੀ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ। ‘ਭਾਰਤ ਜੋੜੋ’ ਯਾਤਰਾ ਦੀਆਂ ਤਿਆਰੀਆਂ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਲੁਧਿਆਣਾ ’ਚ ਡੇਰਾ ਜਮਾਇਆ ਹੋਇਆ ਹੈ, ਜਿਨ੍ਹਾਂ ਨੇ ਹਲਕਾ ਵਾਈਜ਼ ਪੁਆਇੰਟ ਫਿਕਸ ਕੀਤੇ ਹਨ।

ਸਾਬਕਾ ਵਿਧਾਇਕ, ਹਲਕਾ ਇੰਚਾਰਜ ਆਪਣੇ ਸਾਥੀਆਂ ਨਾਲ ਸ਼ਾਮਲ ਹੋਣਗੇ, ਜਿਸ ਦੇ ਲਈ ਹਲਕਾ ਵਾਈਜ਼ 2500 ਵਿਅਕਤੀਆਂ ਨੂੰ ਮੌਜੂਦ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮਹਿਲਾ ਕਾਂਗਰਸ, ਸੇਵਾ ਦਲ ਅਤੇ ਐੱਨ. ਐੱਸ. ਯੂ. ਆਈ. ਦੇ ਮੈਂਬਰਾਂ ਲਈ ਵੀ ਪੁਆਇੰਟ ਫਿਕਸ ਕੀਤੇ ਗਏ ਹਨ।

Facebook Comments

Trending