ਮਾਛੀਵਾੜਾ /ਲੁਧਿਆਣਾ : ਸਰਕਾਰ ਬਦਲਦਿਆਂ ਹੀ ਇਲਾਕੇ ਦੇ ਰਾਜਨੀਤਕ ਹਾਲਾਤ ਤਾਂ ਬਦਲੇ ਹੀ ਸੀ ਨਾਲ ਹੀ ਰੇਤ ਦੇ ਕਾਰੋਬਾਰ ਨੂੰ ਵੀ ਜਿੰਦਰਾ ਲੱਗ ਗਿਆ ਹੈ । ਪੁਲਿਸ ਪ੍ਰਸ਼ਾਸਨ ਵੀ ਹੁਣ ਹਰਕਤ ‘ਚ ਦਿੱਖ ਰਿਹਾ ਹੈ। ਦਰਿਆ ਸਤਲੁਜ ਦੇ ਕਿਨਾਰੇ ਪਿੰਡ ਧੁੱਲੇਵਾਲ ਤੇ ਪਿੰਡ ਮੰਡਾਲਾ ਦੀਆਂ ਰੇਤ ਖੱਡਾਂ ‘ਚ ਜਿੱਥੇ ਸੈਂਕੜਿਆਂ ਰੇਤ ਦੇ ਟਿੱਪਰ ਹਰ ਰੋਜ ਨਿਕਲਦੇ ਸੀ ਹੁਣ ਛੋਟੀ ਜਿਹੀ ਰੇਤ ਦੀ ਟਰਾਲੀ ਵੀ ਨਿਕਲਣੀ ਮੁਮਕਿਨ ਨਹੀਂ ਹੈ।
ਕੱਲ ਰਾਤ ਇੱਕ ਛੋਟੀ ਰੇਤ ਦੀ ਟਰਾਲੀ ਸ਼ਹਿਰ ‘ਚ ਪਹੁੰਚੀ ਹੀ ਸੀ ਕਿ ਤੁਰੰਤ ਪੁਲਿਸ ਨੇ ਕਾਬੂ ਕਰ ਲਈ ਤੇ ਪਰਚਾ ਦਰਜ ਕਰ ਦਿੱਤਾ ਗਿਆ। ਰੇਤ ਕਾਰੋਬਾਰ ਬੰਦ ਹੋਣ ਨਾਲ ਇਸ ਨਾਲ ਜੁੜੇ ਰੇਤ ਮਾਫੀਆ ਦੇ ਲੋਕ ਬੇਰੁਜ਼ਗਾਰ ਹੋ ਗਏ ਹਨ। ਪੰਜਾਬ ਦੀ ਸੱਤਾ ਬਦਲਣ ਦੇ ਨਾਲ ਹੀ ਆਮ ਆਦਮੀ ਪਾਰ
ਟੀ ਦੇ ਸਥਾਨਕ ਵਰਕਰਾਂ ਨਾਲ ਰੇਤ ਮਾਫੀਆ ਨੇ ਸੰਪਰਕ ਤਾਂ ਕੀਤਾ ਪਰ ਸਫਲਤਾ ਨਹੀਂ ਮਿਲੀ।
ਸਥਾਨਕ ਪੁਲਿਸ ਅਧਿਕਾਰੀ ਵੀ ਨਿੱਜੀ ਤੌਰ ‘ਤੇ ਗੱਲਬਾਤ ‘ਚ ਮੰਨਦੇ ਹਨ, ਕਿ ਜੁਬਾਨੀ ਪੱਧਰ ‘ਤੇ ਇਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ‘ਚ ਦਖ਼ਲ ਅੰਦਾਜੀ ਨਾ ਕਰਦਿਆਂ ਹੋਇਆਂ ਕਾਨੂੰਨ ਮੁਤਾਬਕ ਕੰਮ ਕਰਨ ਦੇ ਹੁਕਮ ਨਾਲ ਉਹ ਜੋਸ਼ ਨਾਲ ਭਰਪੂਰ ਹਨ, ਉੱਥੇ ਹੀ ਰੇਤ ਮਾਫੀਆ ਉਪਰ ਲੱਗੀ ਲਗਾਮ ਨਾਲ ਸਾਰੇ ਹੀ ਜਿਆਦਾਤਰ ਖੁਸ਼ ਨਜ਼ਰ ਆਉਦੇ ਹਨ ਪਰ ਸਰਕਾਰ ਦੇ ਸਿਰਫ ਇੱਕ ਹਫਤੇ ‘ਚ ਹੀ ਰੇਤ ਨਾ ਮਿਲਣ ਕਾਰਨ ਬਿਲਡਿੰਗ ਦਾ ਕੰਮ ਪ੍ਰਭਾਵਿਤ ਹੋਣ ਲੱਗਾ ਹੈ।
ਘੱਟ ਜਾਂ ਜਿਆਦਾ ਕੀਮਤ ‘ਤੇ ਵੀ ਰੇਤ ਨਾ ਮਿਲਣ ਕਰਕੇ ਲੋਕ ਪਰੇਸ਼ਾਨ ਹੋਣ ਲੱਗ ਪਏ ਹਨ। ਉਸਾਰੀ ਵਰਕ ਨਾਲ ਜੁੜੇ ਲੋਕਾਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਜਲਦ ਹੀ ਰੇਤ ਨਾਲ ਜੁੜੀ ਪਾਲਿਸੀ ਬਣਾ ਕੇ ਰੇਤ ਖੋਲ੍ਹੀ ਜਾਵੇ ਤਾਂ ਕਿ ਲੋਕ ਪਰੇਸ਼ਾਨੀ ਤੋ ਬਚ ਸਕਣ।