Connect with us

ਪੰਜਾਬੀ

ਟਰਾਂਸਪੋਰਟਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ RTA ਨੂੰ ਕਰਵਾਇਆ ਜਾਣੂ

Published

on

The RTA was made aware of the problems faced by the transporters

ਲੁਧਿਆਣਾ : ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਇਕ ਵਫ਼ਦ ਵਲੋਂ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਟਰਾਂਸਪੋਰਟਰਾਂ ਤੇ ਟਰੱਕ ਮਾਲਕਾਂ ਨੂੰ ਵਪਾਰਕ ਗੱਡੀਆਂ ਦੀ ਪਾਸਿੰਗ, ਪਰਮਿਟ ਅਤੇ ਰਜਿਸਟ੍ਰੇਸ਼ਨ ਸਰਟੀਫ਼ਿਕੇਟ (ਆਰ.ਸੀਜ਼.) ਬਣਨ ਵਿਚ ਪਿਛਲੇ 3 ਮਹੀਨੇ ਤੋਂ ਲਗਾਤਾਰ ਹੋ ਰਹੀ ਦੇਰੀ ਕਰਕੇ ਹੋ ਰਹੀ ਪ੍ਰੇਸ਼ਾਨੀ ਤੋਂ ਜਾਣੂੰ ਕਰਵਾਇਆ।

 

ਉਨ੍ਹਾਂ ਕਿਹਾ ਕਿ ਪਾਸਿੰਗ ਲਈ ਸਕੱਤਰ ਆਰ.ਟੀ.ਏ. ਦਫ਼ਤਰ ਵਲੋਂ ਤਿੰਨ ਦਿਨ ਹੀ ਰੱਖੇ ਗਏ ਹਨ | ਇਸ ਵਿਚ 70 ਗੱਡੀਆਂ ਪ੍ਰਤੀ ਦਿਨ ਪਾਸ ਕਰਨ ਦੀ ਗੱਲ ਆਖੀ ਜਾ ਰਹੀ ਹੈ, ਜਦਕਿ ਜ਼ਿਲ੍ਹੇ ਵਿਚ ਪਹਿਲਾਂ ਹੀ ਹਜ਼ਾਰਾਂ ਫਾਈਲਾਂ ਪਾਸਿੰਗ ਲਈ ਪਈਆਂ ਹਨ | ਇਸ ਵਿਚ ਕਈ ਟਰੱਕ ਮਾਲਕ ਅਜਿਹੇ ਹਨ, ਜਿੰਨ੍ਹਾਂ ਦੀਆਂ ਨਵੀਆਂ ਗੱਡੀਆਂ ਪਿਛਲੇ 3-4 ਮਹੀਨੇ ਤੋਂ ਪਾਸਿੰਗ ਤੇ ਪਰਮਿਟਾਂ ਲਈ ਪਈਆਂ ਹਨ | ਇਨ੍ਹਾਂ ਦੀਆਂ ਤਿੰਨ-ਤਿੰਨ ਮਹੀਨੇ ਦੀਆਂ ਕਿਸ਼ਤਾਂ, ਟੈਕਸ ਤੇ ਬੀਮਾ ਕੋਲੋਂ ਭਰ ਰਹੇ ਹਨ |

ਵਫ਼ਦ ਨੇ ਕਿਹਾ ਕਿ ਇਸ ਦੇਰੀ ਨੂੰ ਦੇਖਦੇ ਹੋਏ ਟਰਾਂਸਪੋਰਟਰ ਦੂਸਰੇ ਸੂਬਿਆਂ ਤੋਂ ਜਾ ਕੇ ਨਵੀਆਂ ਗੱਡੀਆਂ ਖ੍ਰੀਦਣ ਲਈ ਮਜ਼ਬੂਰ ਹਨ | ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਨੇ ਕਿਹਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਦਾ ਢੁੱਕਵਾਂ ਹੱਲ ਕੱਢਣ ਲਈ ਹਰ ਯਤਨ ਕਰਨਗੇ ਅਤੇ ਭਵਿੱਖ ਵਿਚ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਦੇ ਦਫ਼ਤਰ ਤੋਂ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਸੰਬੰਧੀ ਉਹ ਸਾਰੇ ਦਫ਼ਤਰ ਵਿਚ ਕੰਮ ਕਾਜ ਦੀ ਸਮੀਖਿਆ ਕਰਕੇ ਰੂਪ ਰੇਖਾ ਤਿਆ ਕਰ ਰਹੇ ਹਨ |

Facebook Comments

Trending