Connect with us

ਅਪਰਾਧ

ਖੰਨਾ ‘ਚ ਲੁਟੇਰਿਆ ਨੇ ਦੋ ਠੇਕਿਆਂ ਨੂੰ ਲੁੱਟਿਆ, ਅੱਧੇ ਘੰਟੇ ‘ਚ ਵਾਰਦਾਤ ਨੂੰ ਦਿੱਤਾ ਅੰਜਾਮ

Published

on

The robber robbed two contracts in Khanna, completed the incident in half an hour

ਖੰਨਾ/ ਲੁਧਿਆਣਾ : ਐਤਵਾਰ ਦੀ ਰਾਤ ਦੋ ਲੁਟੇਰਿਆ ਵੱਲੋਂ ਵੱਖ-ਵੱਖ ਦੋ ਸ਼ਰਾਬ ਦੇ ਠੇਕਿਆਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ। ਲੁਟੇਰਾ ਦੋਵੇਂ ਠੇਕਿਆਂ ਤੋਂ ਕਰੀਬ 60 ਹਜ਼ਾਰ ਰੁਪਏ ਦੀ ਨਕਦੀ ਲੁੱਟ ਫਰਾਰ ਹੋ ਗਏ। ਲੁਟੇਰਿਆਂ ਨੇ ਮਹਿਜ਼ ਅੱਧੇ ਘੰਟੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਠੇਕੇ ਦੇ ਬਾਹਰ ਅਹਾਤੇ ਉੱਤੇ ਸ਼ਰਾਬ ਪੀਤੀ, ਫਿਰ ਠੇਕੇ ਉੱਤੇ ਸ਼ਰਾਬ ਦੀ ਬੋਤਲ ਦੀ ਮੰਗ ਕਰਦੇ ਹੋਏ ਪੈਸਿਆਂ ਦਾ ਭਰਿਆ ਗੱਲਾ ਹੀ ਚੁੱਕ ਕੇ ਰਫੂ ਚੱਕਰ ਹੋ ਗਏ ।

ਪਹਿਲੀ ਵਾਰਦਾਤ ਖੰਨਾ ਦੀ ਦਾਣਾ ਮੰਡੀ ਦੇ ਬਾਹਰ ਠੇਕੇ ਉੱਤੇ ਹੋਈ। ਦੂਜੀ ਵਾਰਦਾਤ ਜੀ ਟੀ ਰੋਡ ਬੀਜਾ ਵਿਖੇ ਹੋਈ। ਡੀਐਸਪੀ ਵਿਲੀਅਮ ਜੈਜੀ ਦੀ ਅਗੁਵਾਈ ਵਿੱਚ ਐੱਸਐੱਚਓ ਸਿਟੀ ਥਾਣਾ ਸੰਦੀਪ ਸਿੰਘ ਅਤੇ ਐੱਸਐੱਚਓਰ ਸਦਰ ਹਰਜੀਤ ਸਿੰਘ ਦੀ ਪੁਲਿਸ ਟੀਮਾਂ ਮੌਕੇ ਉੱਤੇ ਜਾਂਚ ਕਰ ਰਹੀਆਂ ਹਨ । ਡੀਐਸਪੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਲੱਗ ਰਿਹਾ ਹੈ ਕਿ ਦੋਵਾਂ ਸ਼ਰਾਬ ਦੇ ਠੇਕਿਆ ਵਿੱਚ ਲੁੱਟ ਦੀ ਵਾਰਦਾਤ ਕਰਣ ਵਾਲੇ ਲੁਟੇਰੇ ਇੱਕ ਹੀ ਹਨ । ਜਿਨ੍ਹਾਂ ਨੂੰ ਛੇਤੀ ਹੀ ਗਿਰਫਤਾਰ ਕਰ ਲਿਆ ਜਾਵੇਗਾ ।

Facebook Comments

Trending