Connect with us

ਪੰਜਾਬੀ

ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

Published

on

The result of Devaki Devi Jain Memorial College was excellent

ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ, ਲੁਧਿਆਣਾ ਦੀ ਰੂਪ ਲਤਾ ਮਹਿਤਾ ਨੇ ਬੀ ਐਡ ਦੀ ਪ੍ਰੀਖਿਆ ‘ਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚੋ ਦੂਜਾ ਅਤੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਮੈਸਟਰ-1 ਦੀ ਪ੍ਰੀਖਿਆ ਵਿਚ ਉਸ ਨੇ 95.77 ਫ਼ੀਸਦੀ ਅੰਕ ਹਾਸਲ ਕੀਤੇ। ਉਸ ਨੇ 431/450 ਅੰਕ ਪ੍ਰਾਪਤ ਕੀਤੇ।

ਪਲਵੀ ਕਪੂਰ ਨੇ 95.11 ਫੀਸਦੀ ਅੰਕਾਂ ਨਾਲ ਪੰਜਾਬ ਯੂਨੀਵਰਸਿਟੀ ਚ ਪੰਜਵਾਂ ਅਤੇ ਕਾਲਜ ਚ ਦੂਜਾ ਸਥਾਨ ਹਾਸਲ ਕੀਤਾ। ਉਸ ਨੇ 428/450 ਅੰਕ ਪ੍ਰਾਪਤ ਕੀਤੇ। ਟਵਿੰਕਲ ਜਿੰਦਲ ਨੇ 9466 ਫੀਸਦੀ ਅੰਕਾਂ ਨਾਲ ਪੰਜਾਬ ਯੂਨੀਵਰਸਿਟੀ ਵਿਚ ਸੱਤਵਾਂ ਅਤੇ ਕਾਲਜ ਵਿਚ ਤੀਜਾ ਸਥਾਨ ਹਾਸਲ ਕੀਤਾ। ਉਸ ਨੇ 426/450 ਅੰਕ ਪ੍ਰਾਪਤ ਕੀਤੇ।

ਨੇਹਾ ਡੰਗ ਨੇ 94 ਫ਼ੀਸਦੀ ਅੰਕਾਂ ਨਾਲ ਪੰਜਾਬ ਯੂਨੀਵਰਸਿਟੀ ਵਿਚ 10ਵਾਂ ਅਤੇ ਕਾਲਜ ਵਿਚ ਚੌਥਾ ਸਥਾਨ ਹਾਸਲ ਕੀਤਾ। ਉਸ ਨੇ 423/450 ਅੰਕ ਪ੍ਰਾਪਤ ਕੀਤੇ। ਸਾਰੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਮੈਰਿਟ ਸੂਚੀ ਵਿੱਚ ਹਨ। 94 ਵਿਦਿਆਰਥੀਆਂ ਵਿੱਚੋਂ 90 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ।

ਪ੍ਰਬੰਧਕੀ ਕਮੇਟੀ ਦੇ ਸ੍ਰੀ ਸੁਖਦੇਵ ਰਾਜ ਜੈਨ ਚੇਅਰਮੈਨ, ਸ਼੍ਰੀ ਨੰਦ ਕੁਮਾਰ ਜੈਨ ਪ੍ਰਧਾਨ,ਸੀਨੀਅਰ ਮੀਤ ਪ੍ਰਧਾਨ ਸ੍ਰੀ ਵਿਪਨ ਕੁਮਾਰ ਜੈਨ, ਉਪ-ਪ੍ਰਧਾਨ, ਸ਼੍ਰੀ ਬਾਂਕਾ ਬਿਹਾਰੀ ਲਾਲ ਜੈਨ, ਸਕੱਤਰ, ਸ਼੍ਰੀ ਰਾਜੀਵ ਜੈਨ, ਮੈਨੇਜਰ ਸ਼੍ਰੀ ਯੋਗੇਸ਼ਵਰ ਕੁਮਾਰ ਜੈਨ ਅਤੇ ਪ੍ਰਿੰਸੀਪਲ ਡਾ ਵਿਜੇ ਲਕਸ਼ਮੀ ਨੇ ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਉਹ ਭਾਰਤੀ ਸਿਧਾਂਤਾਂ ‘ਤੇ ਚੱਲਦੇ ਹੋਏ ਇੱਕ ਮਹਾਨ ਅਧਿਆਪਕ ਬਣਨ।

Facebook Comments

Trending