ਰੋਜ਼ਾਨਾ ਕਿਸੇ ਕਿਸਮ ਦੀ ਸਰੀਰਕ ਗਤੀਵਿਧੀ ਨਾ ਕਰਨਾ ਅਤੇ ਘਰ ‘ਚ ਜਾਂ ਦਫਤਰ ‘ਚ ਹਰ ਸਮੇਂ ਬੈਠੇ ਰਹਿਣਾ, ਵਧੀਆ ਭੋਜਨ ਨਾ ਮਿਲਣਾ ਆਦਿ ਕਾਰਨ ਕੋਲੈਸਟ੍ਰੋਲ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਕਈ ਖੋਜਾਂ ਅਨੁਸਾਰ ਇਹ ਪਾਇਆ ਗਿਆ ਹੈ ਕਿ ਦੁਨੀਆਂ ਭਰ ‘ਚ ਜ਼ਿਆਦਾਤਰ ਮੌਤਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ ਅਤੇ ਦਿਲ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹਾਈ ਕੋਲੇਸਟ੍ਰੋਲ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਡੇ ਸਰੀਰ ‘ਚ ਦੋ ਤਰ੍ਹਾਂ ਦੇ ਕੋਲੈਸਟ੍ਰੋਲ ਹੁੰਦੇ ਹਨ- ਗੁੱਡ ਕੋਲੈਸਟ੍ਰੋਲ (ਐਚਡੀਐਲ) ਅਤੇ ਬੈਡ ਕੋਲੇਸਟ੍ਰੋਲ।
ਜੇ ਸਰੀਰ ‘ਚ ਐਲਡੀਐਲ ਬਹੁਤ ਜ਼ਿਆਦਾ ਹੈ ਅਤੇ ਐਚਡੀਐਲ ਬਹੁਤ ਘੱਟ ਹੈ ਤਾਂ ਖੂਨ ਦੀਆਂ ਨਾੜੀਆਂ ‘ਚ ਕੋਲੇਸਟ੍ਰੋਲ ਜੰਮਣਾ ਸ਼ੁਰੂ ਹੋ ਜਾਂਦਾ ਹੈ। ਜਿਸਦੇ ਕਾਰਨ ਸਰੀਰ ‘ਚ ਬਲੱਡ ਸਰਕੂਲੇਸ਼ਨ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦਾ, ਅਤੇ ਇਹੀ ਕਾਰਨ ਹੈ ਕਿ ਦਿਲ ਅਤੇ ਦਿਮਾਗ ‘ਚ ਸਮੱਸਿਆ ਪੈਦਾ ਹੋ ਜਾਂਦੀਆਂ ਹਨ ਜੋ ਜਾਨਲੇਵਾ ਬਣ ਜਾਂਦੀਆਂ ਹਨ। ਅਸਲ ‘ਚ ਇਹ ਸਮੱਸਿਆ ਪੂਰੀ ਤਰ੍ਹਾਂ ਸਾਡੇ ਭੋਜਨ ਅਤੇ ਲਾਈਫਸਟਾਈਲ ‘ਤੇ ਨਿਰਭਰ ਕਰਦੀ ਹੈ। ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਹੀ ਫੂਡਜ਼ ਬਾਰੇ ਜਿਨ੍ਹਾਂ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰਕੇ ਇਨ੍ਹਾਂ ਭਿਆਨਕ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਲਸਣ : ਲਸਣ ਸਾਡੇ ਸਰੀਰ ਦੇ ਖੂਨ ਨੂੰ ਪਤਲਾ ਕਰਨ ‘ਚ ਬਹੁਤ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਲਸਣ ਬਲੱਡ ਪ੍ਰੈਸ਼ਰ ਨੂੰ ਘਟਾਉਣ ‘ਚ ਵੀ ਮਦਦ ਕਰਦਾ ਹੈ। ਇਸ ‘ਚ ਮੌਜੂਦ ਐਲੀਸਿਨ ਅਤੇ ਹੋਰ ਪਲਾਂਟ ਕੰਮਪੋਨੈਂਟ ਐਲਡੀਐਲ ਕੋਲੇਸਟ੍ਰੋਲ ਨੂੰ ਘਟਾਕੇ ਦਿਲ ਅਤੇ ਸਟ੍ਰੋਕ ਦੇ ਖ਼ਤਰੇ ਨੂੰ ਘਟਾਉਣ ‘ਚ ਮਦਦ ਕਰ ਸਕਦੇ ਹਨ। ਬਦਾਮ ਦਿਮਾਗ ਨੂੰ ਸਿਹਤਮੰਦ ਕਰਨ ‘ਚ ਬਹੁਤ ਹੀ ਕਾਰਗਰ ਹੈ। ਇਸ ਤੋਂ ਇਲਾਵਾ ਬਦਾਮਾਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਘੱਟ ਕੀਤਾ ਜਾ ਸਕਦਾ ਹੈ। ਅਸਲ ‘ਚ ਬਦਾਮ ‘ਚ ਬਹੁਤ ਸਾਰੇ ਮੌਨਸੈਚੁਰੇਟਿਡ ਫੈਟ ਹੁੰਦੇ ਹਨ। ਇਸ ਤੋਂ ਇਲਾਵਾ ਇਸ ‘ਚ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਵਰਗੇ ਤੱਤ ਵੀ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਰੈਗੂਲਰ ਰੱਖਣ ‘ਚ ਸਾਡੀ ਮਦਦ ਕਰਦੇ ਹਨ।
ਬੀਨਜ਼ : ਬੀਨਜ਼ ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਸ ‘ਚ ਕੈਲੋਰੀ ਲੋਅ ਹੁੰਦੀ ਹੈ ਜੋ ਭਾਰ ਵਧਣ ਨਹੀਂ ਦਿੰਦੀ। ਇੰਨਾ ਹੀ ਨਹੀਂ ਬੀਨਜ਼ ਦਿਲ ਨੂੰ ਸਿਹਤਮੰਦ ਰੱਖਣ ‘ਚ ਵੀ ਬਹੁਤ ਮਦਦਗਾਰ ਹਨ। ਫਲ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ। ਸੇਵ ਅਤੇ ਅੰਗੂਰ ਵਰਗੇ ਫਲਾਂ ‘ਚ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੈਟਰੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਉੱਥੇ ਹੀ ਇਨ੍ਹਾਂ ‘ਚ ਪਲਾਂਟ ਕੰਮਪੋਨੈਂਟ ਵੀ ਭਰਪੂਰ ਹੁੰਦੇ ਹਨ ਜੋ ਬੈਡ ਕੋਲੇਸਟ੍ਰੋਲ ਨੂੰ ਘਟਾਉਣ ‘ਚ ਸਹਾਇਤਾ ਕਰਦੇ ਹਨ। ਸੈਲਮਨ, ਮੈਕਰਲ ਆਦਿ ਓਮੇਗਾ-3 ਫੈਟੀ ਐਸਿਡ ਦਾ ਵਧੀਆ ਸਰੋਤ ਹਨ। ਜੇ ਅਸੀਂ ਇਸ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰੋਗੇ ਤਾਂ ਸਰੀਰ ‘ਚ ਚੰਗੇ ਕੋਲੈਸਟ੍ਰੋਲ ਨੂੰ ਵਧਾਇਆ ਜਾ ਸਕਦਾ ਹੈ। ਸਿਰਫ ਇਹ ਹੀ ਨਹੀਂ ਇਹ ਸਟਰੋਕ ਦੇ ਖ਼ਤਰੇ ਨੂੰ ਰੋਕਣ ‘ਚ ਵੀ ਸਹਾਇਤਾ ਕਰਦਾ ਹੈ।